ਸ਼ਹਿਣਾ/ਭਦੌੜ 2 ਨਵੰਬਰ (ਸਾਹਿਬ ਸੰਧੂ) ਸਥਾਨਕ ਸੀਨੀਅਰ ਸੰਕੈਡਰੀ ਸਕੂਲ ਰੂੜੇਕੇ ਕਲਾਂ ਵਿਖੇ ਪ੍ਰਿੰਸੀਪਲ ਮੈਡਮ ਰਮਲੇਸ ਰਾਣੀ ਦੀ ਅਗਵਾਈ ‘ਚ ਲੈਕਚਰਾਰ ਹਰਬੰਸ ਸਿੰਘ ਬਰਨਾਲਾ ਦੇ ਪੂਰਨ ਯਤਨਾਂ ਸਦਕਾ ਟ੍ਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁ¤ਖ ਮਹਿਮਾਨ ਜ਼ਿਲ•ਾ
ਬਰਨਾਲਾ ਦੇ ਨਵ ਨਿਯੁਕਤ ਟ੍ਰੈਫ਼ਿਕ ਇੰਚਾਰਜ ਇੰਸ: ਪੁਸ਼ਵਿੰਦਰ ਸਿੰਘ ਆਪਣੀ ਟੀਮ ਸੁਖਵੀਰ ਸਿੰਘ ਭਲਵਾਨ, ਪਰਮਜੀਤ ਸਿੰਘ ਹੌਲਦਾਰ, ਬਲਵਿੰਦਰ ਸਿੰਘ ਸਮੇਤ ਹਾਜ਼ਰ ਹੋਏ। ਪੁਸ਼ਪਿੰਦਰ ਸਿੰਘ ਤੇ ਭਲਵਾਨ ਨੇ ਹਾਜ਼ਰ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਚਿੰਨ•ਾਂ, ਨਿਯਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿ¤ਤੀ। ਸੈਮੀਨਾਰ ਨੂੰ ਪ੍ਰਿੰਸੀਪਲ ਮੈਡਮ ਰਮਲੇਸ ਰਾਣੀ, ਲੈਕਚਰਾਰ ਹਰਬੰਸ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਰੂੜੇਕੇ, ਬੇਅੰਤ ਸਿੰਘ ਧੌਲਾ, ਜਗਤਾਰ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ ਆਦਿ ਨੇ ਸੰਬੋਧਨ ਕੀਤਾ।

Post a Comment