ਸ਼ਹਿਣਾ/ਭਦੌੜ 27 ਅਕਤੂਬਰ (ਸਾਹਿਬ ਸੰਧੂ) ਵਸ਼ਵ ਨੇਤਰ ਪ੍ਰਚਾਰ ਸੁਸਾਇਟੀ ਵੱਲੋਂ ਫਰੈਂਡਜ ਕਲੱਬ ਸ਼ਹਿਣਾ ਦੇ ਸਹਿਯੋਗ ਨਾਲ ਅੱਖਾਂ ਦੀ ਸੰਭਾਲ ਅਤੇ ਨੇਤਰਦਾਨ ਨੂੰ ਲੈਕੇ 10 ਪਿੰਡਾਂ ਵਿੱਚ ਮੀਟਿੰਗਾਂ ਕੀਤੀਆ ਗਈਆ। ਸੁਸਾਇਟੀ ਦੇ ਪ੍ਰਚਾਰਕ ਡਾਕਟਰ ਧਰਮ ਸਿੰਘ ਅਤੇ ਰਜਨੀਸ ਕੌਰ ਨੇ ਦੱਸਿਆ ਕਿ ਮੋਜੂਦਾ ਸਮੇਂ ਵਿੱਚ ਦੇਸ ਵਿੱਚ 10 ਲੱਖ ਲੋਕ ਨੇਤਰਹੀਨਤਾਂ ਦਾ ਸ਼ਿਕਾਰ ਹਨ। ਅੱਖਾਂ ਦਾਨ ਕਰਨ ਵਾਸਤੇ ਪ੍ਰਚਾਰ ਦੀ ਘਾਟ ਹੋਣ ਕਾਰਨ ਨਾਮਾਤਰ ਹੀ ਅੱਖਾਂ ਦਾਨ ਹੁੰਦੀਆ ਹਨ। ਪਿੰਡਾਂ ਦੀਆ ਪੰਚਾਇਤਾਂ ਨੂੰ ਕਲੱਬਾਂ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਅੱਖਾਂ ਦਾਨ ਕਰਨ ਲਈ ਵੱਡੀ ਪੱਧਰ ਤੇ ਮੁਹਿੰਮ ਚਲਾਉਣ ਦੀ ਲੋੜ ਹੈ। ਦੇਸ ਵਿੱਚ ਹਰ ਸਾਲ 80 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਅਤੇ ਅੱਖਾਂ ਦਾਨ ਕਰਨ ਵਾਲਿਆ ਦੀ ਗਿਣਤੀ ਹਜ਼ਾਰ ਵਿੱਚ ਹੈ। ਸੁਸਾਇਟੀ ਵੱਲੋਂ ਪਿੰਡ ਦੀਪਗੜ੍ਹ, ਰਾਮਗੜ੍ਹ, ਪੱਖੋਕੇ, ਭੋਤਨਾਂ, ਨੈਣੇਵਾਲ, ਸ਼ਹਿਣਾ, ਸੰਧੂ ਕਲਾਂ ਵਿੰਚ ਮੀਟਿੰਗਾਂ ਕੀਤੀਆ ਹਨ। ਲੋਕ ਅੱਖਾਂ ਦੀਆ ਬਿਮਾਰੀਆਂ ਪ੍ਰਤੀ ਵੀ ਗੰਭੀਰਤਾਂ ਨਹੀ ਦਿਖਾਉਂਦੇ ਹਨ।

Post a Comment