ਸ਼ਹਿਣਾ/ਭਦੌੜ 27 ਅਕਤੂਬਰ (ਸਾਹਿਬ ਸੰਧੂ) ਸਫੈਦ ਹਾਥੀ ਬਣ ਗਿਆ ਹੈ,ਸ਼ਹਿਣੇ ਦਾ ਇਕਲੌਤਾ ਵਾਟਰ ਵਰਕਸ। ਹੁਣ ਇਸ ਵਾਟਰ ਵਰਕਸ ਤੋ ਸਿਰਫ ਅੱਧੇ ਘੰਟੇ ਲਈ ਹੀ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। 25000 ਦੀ ਆਬਾਦੀ ਵਾਲੇ ਕਸਬਾ ਸ਼ਹਿਣਾ ਵਿੱਚ ਸਿਰਫ ਇੱਕਲੌਤਾ ਵਾਟਰ ਵਰਕਸ ਹੈ ਜੋ ਪੂਰੇ ਕਸਬੇ ਨੂੰ ਪਾਣੀ ਨਹੀ ਦੇ ਸਕਦਾ। ਕਸਬੇ ਸ਼ਹਿਣਾ ਦੇ 80 ਫੀਸਦੀ ਘਰਾਂ ਨੂੰ ਵਾਟਰ ਵਰਕਸ ਦਾ ਪਾਣੀ ਨਹੀ ਮਿਲ ਰਿਹਾ ਹੈ।ਬਲਾਕ ਸ਼ਹਿਣਾ ਦੇ ਅੱਧੀ ਦਰਜਨ ਪਿੰਡਾਂ ਵਿੱਚ ਵਾਟਰ ਵਰਕਸ ਨਹੀ ਅਤੇ ਇੰਨੇ ਹੀ ਪਿੰਡਾਂ ਵਿੱਚ ਪਾਈਪਾਂ ਲੀਕ ਹਨ। ਇਹ ਗੱਲ ਉਭਰਕੇ ਆਈ ਕਿ ਲੋਕ ਹੁਣ ਸਾਫ ਪਾਣੀ ਦੀ ਸਪਲਾਈ ਲੈਣ ਲਈ ਜਾਗਰੂਕ ਹੋ ਗਏ ਹਨ। ਪਿੰਡ ਧਰਮਪੁਰਾ, ਮੱਲੀਆਂ, ਤਲਵੰਡੀ ਦੇ ਲੋਕਾ ਨੇ ਸਾਫ ਪਾਣੀ ਦੀ ਮਹੱਤਤਾਂ ਨੂੰ ਸਮਝਦੇ ਹੋਏ ਸਿਲਵਰ ਆਇਓਜੇਸ਼ਨ ਪਲਾਂਟ ਲਾਉਣ ਲਈ ਪੈਸੇ ਭਰੇ ਹਨ। ਪਿੰਡ ਪੱਖੋਕੇ ਅਤੇ ਬੱਲੋਕੇ ਵਿੱਚ ਤਾ ਇਹ ਪਲਾਂਟ ਚਾਲੂ ਹੋ ਗਏ ਹਨ। 1995 ਤੋਂ 2000 ਤੱਕ ਪਿੰਡਾਂ ਵਿੱਚ ਧੜਾ ਧੜ ਹੱਥ ਨਲਕੇ ਲੱਗੇ, ਪ੍ਰੰਤੂ ਪਾਣੀ ਡੂੰਘਾਂ ਹੋ ਜਾਣ ਕਾਰਨ ਲੋਕ 2001 ਤੋਂ ਸਬਮਰਸੀਬਲ ਪੰਪ ਲਾਉਣ ਲੱਗੇ। ਜੋ ਕਿ ਅੱਜ ਵੀ ਬਦਸਤੂਰ ਲੱਗ ਰਹੇ ਹਨ। ਬਲਾਕ ਸ਼ਹਿਣਾ ਦੇ 28 ਪਿੰਡਾਂ ਵਿੱਚ 14000 ਨਲਕੇ ਪਾਣੀ ਦੇਣ ਤੋਂ ਜਵਾਬ ਦੇ ਗਏ ਹਨ। ਹੁਣ ਘਰਾਂ ਵਿੱਚ ਟਾਵਾ ਟਾਵਾ ਹੱਥ ਨਲਕਾ ਹੀ ਨਜਰ ਆਉਂਦਾ ਹੈ। ਪਿਛਲੇ ਅੱਠ ਸਾਲਾਂ ਵਿੱਚ 28 ਪਿੰਡਾਂ ਵਿੱਚ ਨੌ ਹਜ਼ਾਰ ਸਬਮਰਸੀਬਲ ਪੰਪ ਲੱਗੇ ਹਨ। ਜਦਕਿ ਖੇਤੀ ਸੈਕਟਰ ਲਈ 3200 ਬੋਰ ਹੋਏ ਹਨ। ਪਾਣੀ ਦੀ ਘਾਟ, ਪਾਣੀ ਦੀ ਡੂੰਘਾਈ ਅਤੇ ਪਾਣੀ ਦਾ ਜਿਆਦਾ ਦੂਸ਼ਿਤ ਹੋਣਾ 2005, 2006 ਚ ਹੋਇਆ ਹੈ। ਇਹ ਗੱਲ ਵੀ ਉਭਰਕੇ ਸਾਹਮਣੇ ਆਈ ਕਿ ਪਿੰਡਾਂ ਵਿੱਚ ਲੱਗੇ ਵਾਟਰ ਵਰਕਸ ਸਫੈਦ ਹਾਥੀ ਸਿੱਧ ਹੋਏ ਹਨ। ਪਿੰਡ ਵਧਾਤੇ ਦੇ ਵਾਟਰ ਵਰਕਸ ਦੀ ਟੈਂਕੀ ਦੀ ਖਸਤਾ ਹਾਲਤ ਹੈ। ਕਸਬੇ ਸ਼ਹਿਣੇ ਦੇ ਵਾਟਰ ਵਰਕਸ ਦੀ ਟੈਂਕੀ ਛੱਬੀ ਸਾਲ ਪੁਰਾਣੀ ਹੈ। ਉੱਝ ਵੀ 2500 ਹਜ਼ਾਰ ਅਬਾਦੀ ਵਾਲੇ ਕਸਬੇ ਸ਼ਹਿਣੇ ਚ ਇਕਲੋਤਾ ਵਾਟਰ ਵਰਕਸ ਲੋਕਾਂ ਦੀਆ ਲੋੜਾਂ ਪੂਰੀਆ ਕਰਨ ਤੋਂ ਅਸਮਰਥ ਹੈ। ਲੋਕਾਂ ਨੂੰ ਪਾਣੀ ਦੇ ਡਿੱਗ ਰਹੇ ਲੈਵਲ ਬਾਰੇ ਅਕਸਰ ਹੀ ਗੱਲਾ ਕਰਦੇ ਦੇਖਿਆ ਜਾ ਸਕਦਾ ਹੈ।

Post a Comment