ਸ਼ਾਹਕੋਟ, 21 ਅਕਤੂਬਰ (ਸਚਦੇਵਾ) ਬੀਤੇ ਸ਼ਨੀਵਾਰ ਨੂੰ ਨਜ਼ਦੀਕੀ ਪਿੰਡ ਢੰਡੋਵਾਲ (ਸ਼ਾਹਕੋਟ) ਵਿਖੇ ਹੋਏ ਪੰਥਕ ਸੇਵਾ ਲਹਿਰ ਦੇ ਆਗੂਆਂ ਅਤੇ ਨਵੇਂ ਗੁਰਦੁਆਰਾ ਸਾਹਿਬ ਦੇ ਸੰਚਾਲਕਾਂ ਵਿੱਚਕਾਰ ਹੋਏ ਖੂਨੀ ਟਕਰਾਂ ‘ਚ ਸਥਾਨਕ ਪੁਲਿਸ ਨੇ ਇਸ ਘਟਨਾ ਪੰਥਕ ਸੇਵਾਂ ਲਹਿਰ ਦੇ 5 ਆਗੂਆਂ ਵਿਰੁੱਧ ਮਾਮਲਾ ਦਰਜ਼ ਕਰਕੇ, ਇਸ ਕੇਸ ‘ਚ ਪੰਥਕ ਸੇਵਾ ਲਹਿਰ ਦੇ ਜਿਲ•ਾਂ ਪ੍ਰਧਾਨ ਮੇਜਰ ਸਿੰਘ ਮਾਣਕਪੁਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਜੇਲ• ਭੇਜ ਦਿੱਤਾ ਹੈ । ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਉਧਮ ਸਿੰਘ ਵਾਸੀ ਮਾਣਕ (ਲੋਹੀਆ) ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਮੈਂ ਪਿੰਡ ਢੰਡੋਵਾਲ ਦੇ ਨਵੇਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਉਣ ਲਈ ਬਾਬਾ ਸਾਧੂ ਸਿੰਘ ਪਾਸ ਆਇਆ ਸੀ । ਜਦ ਅਸੀਂ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਮਹਾਰਾਜ ਦੇ ਸਰੂਪ ਲੈਣ ਲਈ ਆਏ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਪਹਿਲਾ ਤੋਂ ਹੀ ਪੰਥਕ ਸੇਵਾ ਲਹਿਰ ਦੇ ਆਗੂ ਮੇਜਰ ਸਿੰਘ, ਬਹਾਦਰ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ ਅਤੇ ਹੋਰ 10-12 ਵਿਅਕਤੀ ਬੈਠੇ ਸਨ, ਜਿਨ•ਾਂ ਨੇ ਸਾਨੂੰ ਮਹਾਰਾਜ ਦੇ ਸਰੂਪ ਲਿਜਾਣ ਤੋਂ ਮਨ•ਾ ਕਰ ਦਿੱਤਾ । ਇਸ ਗੱਲ ਨੂੰ ਲੈ ਕੇ ਮੋਹਤਬਰ ਵਿਅਕਤੀਆਂ ਵਿੱਚ ਗੱਲ ਚਲ ਰਹੀ ਸੀ ਕਿ ਪੰਥਕ ਸੇਵਾ ਲਹਿਰ ਦੇ ਆਗੂ ਬਹਾਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ•ੀ ਕਿਰਪਾਨ ਦਾ ਵਾਰ ਮਾਰ ਦੇਣ ਦੀ ਨੀਯਤ ਨਾਲ ਮੇਰੇ ਸਿਰ ‘ਤੇ ਕੀਤਾ ਤਾਂ ਮੈਂ ਆਪਣਾ ਬਚਾਅ ਕਰਨ ਦੀ ਕੋਸ਼ੀਸ਼ ਕੀਤਾ । ਕ੍ਰਿਪਾਨ ਦਾ ਵਾਰ ਮੇਰੇ ਖੱਬੇ ਕੰਨ ‘ਤੇ ਲੱਗ ਗਿਆ । ਇਸ ਤੋਂ ਬਾਅਦ ਵੀ ਉਸ ਨੇ ‘ਤੇ ਉਸ ਦੇ ਸਾਥੀ ਸਰਬਜੀਤ ਸਿੰਘ ਨੇ ਮੇਰੇ ਸਿਰ, ਬਾਹ ‘ਤੇ ਹੀ ਕਈ ਵਾਰ ਕੀਤੇ । ਜਿਸ ਕਾਰਣ ਮੈਂ ਗੰਭੀਰ ਜਖਮੀ ਹੋ ਗਿਆ । ਜਦ ਮੈਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ, ਜਿਨ•ਾਂ ਨੂੰ ਦੇਖ ਉਹ ਆਪਣੇ ਸਾਥੀਆਂ ਸਮੇਤ ਹਥਿਆਰਾਂ ਲੈ ਕੇ ਆਪਣੀ ਜਿੰਨ ਕਾਰ ਨੰਬਰ ਪੀ.ਬੀ10-ਬੀ.ਕਯਾਊ-1291 ਵਿੱਚ ਬੈਠ ਕੇ ਭੱਜ ਗਏ । ਪਰਮਜੀਤ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆ ਸਥਾਨਕ ਪੁਲਿਸ ਨੇ ਪੰਥਕ ਸੇਵਾ ਲਹਿਰ ਦੇ ਜਿਲ•ਾਂ ਪ੍ਰਧਾਨ ਮੇਜਰ ਸਿੰਘ ਮਾਣਕਪੁਰ ਪੁੱਤਰ ਅਜੀਤ ਸਿੰਘ ਵਾਸੀ ਮਾਣਕਪੁਰ (ਸ਼ਾਹਕੋਟ), ਬਹਾਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪੰਡੋਰੀ ਮੱਟੂਆਂ (ਨਕੋਦਰ), ਸੰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕੰਨੀਆ ਕਲਾਂ (ਸ਼ਾਹਕੋਟ), ਸੁਖਦੇਵ ਸਿੰਘ ਪੁੱਤਰ ਮਿਲਖੀ ਰਾਮ ਵਾਸੀ ਨੰਗਲ ਅੰਬੀਆ (ਸ਼ਾਹਕੋਟ), ਸਰਬਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਬਡਾਲਾ, ਜੰਡਿਆਲਾ ਗੁਰੁ (ਅੰਮ੍ਰਿਤਸਰ) ਵਿਰੁੱਧ ਮੁਕੱਦਮਾ ਨੰਬਰ 174 ਜੁਰਮ 323/324/307/295/295ਏ/148/149 ਆਈ.ਪੀ.ਸੀ ਐਕਟ ਤਹਿਤ ਕੇਸ ਦਰਜ ਕਰਕੇ ਪੰਥਕ ਸੇਵਾ ਲਹਿਰ ਦੇ ਜਿਲ•ਾਂ ਪ੍ਰਧਾਨ ਮੇਜਰ ਸਿੰਘ ਮਾਣਕਪੁਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਜੇਲ• ਭੇਜ ਦਿੱਤਾ ਹੈ ।
Post a Comment