ਕੋਟਕਪੂਰਾ/21ਅਕਤੂਬਰ/ਜੇ.ਆਰ.ਅਸੋਕ
ਬਾਬਾ ਫ਼ਰੀਦ ਗੁੱਡ ਵਰਕਿੰਗ ਕਮੇਟੀ ਵੱਲੋਂ 75 ਕਿਲੋ ਵਜ਼ਨ ਦਾ ਪਹਿਲਾ ਕਬੱਡੀ ਟੂਰਨਾਂਮੈਂਟ 27 ਅਕਤੂਬਰ ਨੂੰ ਪਿੰਡ ਕੋਠੇ ਵੜਿੰਗ ਕੋਟਕਪੂਰਾ ਵਿਖੇ ਕਰਾਇਆ ਜਾ ਰਿਹਾ ਹੈ । ਜਿਸਦਾ ਉਦਘਾਟਨ ਡੀ.ਐਸ.ਪੀ ਕੋਟਕਪੂਰਾ ਅਵਤਾਰ ਸਿੰਘ ਕਰਨਗੇ ਅਤੇ ਇਨਾਮ ਵੰਡਣ ਦੀ ਰਸਮ ਅਕਾਲੀ ਆਗੂ ਕੁਲਤਾਰ ਸਿੰਘ ਬਰਾੜ ਅਦਾ ਕਰਨਗੇ। ਇਹ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਟੂਰਨਾਂਮੈਂਟ ’ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ 7500 ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।
Post a Comment