ਭੀਖੀ,21ਅਕਤੂਬਰ-( ਬਹਾਦਰ ਖਾਨ )- ਮਾਲਵੇ ਦੇ ਪ੍ਰਸਿੱਧ ਮੇਲਾ ਮਾਇਸਰਖਾਨਾ ਵਿਖੇ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਯੂਨਿਟ ਭੀਖੀ ਵਲੋਂ ਇੱਕ ਫ੍ਰੀ ਮੈਡੀਕਲ ਡਿਸਪੈਂਸਰੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸ਼ਾਮ ਲਾਲ ਜਿੰਦਲ ਅਤੇ ਡਾ. ਸ਼ਿਸ਼ਨ ਕੁਮਾਰ ਗੋਇਲ ਤੋਂ ਇਲਾਵਾ ਲਾਭ ਸਿੰਘ ਕਲੇਰ ਵਲੋਂ ਵੀ ਇਸ ਡਿਸਪੈਂਸਰੀ ਵਿੱਚ ਮਰੀਜਾਂ ਦੀ ਵਧ ਚੜ ਕੇ ਸੇਵਾ ਕੀਤੀ ਗਈ ਜਿਸ ਵਿੱਚ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸ਼੍ਰੀ ਚਿੰਤਪੁਰਨੀ ਸੇਵਾ ਮੰਡਲ ਭੀਖੀ ਵਲੋਂ ਵੀ ਪੂਰੇ ਮੇਲੇ ਦੌਰਾਨ ਆਪਣੀ ਐਂਬੂਲੈਂਸ ਸੇਵਾ ਬਿਲਕੁਲ ਨਿਸਵਾਰਥ ਢੰਗ ਨਾਲ ਫ੍ਰੀ ਦਿੱਤੀ ਗਈ।
Post a Comment