ਭੀਖੀ,21ਅਕਤੂਬਰ-( ਬਹਾਦਰ ਖਾਨ )- ਬੇਰੁਜਗਾਰ ਲਾਇਨਮੈਨ ਯੂਨੀਅਨ ਦੇ ਜਿਲ•ਾ ਮਾਨਸਾ ਦੇ ਪ੍ਰੈਸ ਸਕੱਤਰ ਕਰਮਜੀਤ ਸਿੰਘ ਖੀਵਾ ਨੇ ਦੱਸਿਆ ਕਿ ਆਪਣਾ ਹੱਕ ਮੰਗ ਰਹੇ ਬੇਰੁਜਗਾਰ ਲਾਇਨਮੈਨਾਂ ਨੂੰ ਪੰਜਾਬ ਸਰਕਾਰ ਵਲੋਂ ਜੇਲ•ਾਂ ਵਿੱਚ ਡੱਕਿਆ ਗਿਆ ਹੈ ਅਤੇ ਉਨਾਂ ਦੀ ਰਿਹਾਈ ਲਈ ਯੂਨੀਅਨ ਵਲੋਂ ਮਰਨ ਵਰਤ ਤੇ ਬੈਠੇ ਸਾਥੀਆਂ ਦੀ ਹਾਲਤ ਬਹੁਤ ਨਾਜੁਕ ਬਣੀ ਹੋਈ ਹੈ ਅਤੇ ਪੰਜਾਬ ਸਰਕਾਰ ਵਲੋਂ ਉਨਾਂ ਦੀ ਰਿਹਾਈ ਸੰਬੰਧੀ ਦਿੱਤੇ ਭਰੋਸੇ ਤੋਂ ਬਾਅਦ ਅੱਜ ਤੱਕ ਵੀ ਉਨਾਂ ਦੀ ਰਿਹਾਈ ਨਹੀ ਕੀਤੀ ਗਈ। ਉਨਾਂ ਕਿਹਾ ਕਿ ਅਗਰ 22 ਅਕਤੂਬਰ ਤੱਕ ਜੇਲ•ਾਂ ਵਿੱਚ ਬੰਦ ਸਾਥੀਆਂ ਨੂੰ ਰਿਹਾ ਕਰਕੇ ਰਹਿੰਦੇ 4 ਹਜਾਰ ਬੇਰੁਜਗਾਰ ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਗਏ ਤਾਂ ਬੇਰੁਜਗਾਰ ਲਾਇਨਮੈਨ ਪਰਿਵਾਰਾਂ ਸਮੇਤ ਸੰਘਰਸ਼ ਲਈ ਸੜਕਾਂ ਤੇ ਉ¤ਤਰ ਆਉਣਗੇ ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਪਾਵਰਕਾਮ ਹੋਵੇਗੀ। ਇਸ ਮੌਕੇ ਉਨਾਂ ਨਾਲ ਅੰਗਰੇਜ ਸਿੰਘ ਮੋਜੋਂ, ਲਵਪ੍ਰੀਤ ਭੀਖੀ, ਬਹਾਦਰ ਫਰਮਾਹੀ, ਗੁਰਜੰਟ ਬੀਰੋਕੇ, ਸੱਤਪਾਲ ਬਰੇਟਾ, ਗੁਰਮੇਲ ਟਾਹਲੀਆਂ, ਸਵਰਨ ਜੋਗਾ ਆਦਿ ਹਾਜਰ ਸਨ।
Post a Comment