ਨਾਭਾ, 26 ਅਕਤੂਬਰ (ਜਸਬੀਰ ਸਿੰਘ ਸੇਠੀ) - ਕਾਂਗਰਸੀ ਲੀਡਰ ਫੋਕੀ ਸੋਹਰਤ ਹਾਸਲ ਕਰਨ ਲਈ ਪੰਜਾਬ ਵਿੱਚ ਰੌਲਾ ਪਾ ਰਹੇ ਹਨ ਜੋ ਕਿ ਝੂਠ ਦਾ ਪੁਲੰਦਾ ਹੈ, ਇਹਨਾਂ ਨੂੰ ਪੰਜਾਬ ਵਿੱਚ ਰੌਲਾ ਪਾਉਣ ਦੀ ਥਾਂ ਕੇਂਦਰ ਸਰਕਾਰ ਕੋਲ ਬੋਲ ਕੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਇਹ ਵਿਚਾਰ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ ਚੰਦ ਗਰਗ ਨੇ ਗਰਗ ਟ੍ਰੈਡਿੰਗ ਕੰਪਨੀ ਸਥਿਤ ਪੁਨੀਤ ਗਰਗ ਦੇ ਗ੍ਰਹਿ ਵਿਖੇ ਪੱਤਰਕਾਰਾਂ ਦੇ ਰੂ ਬ ਰੂ ਹੁੰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਸੂਬੇ ਦਾ ਹਰ ਵਰਗ ਖੁਸ ਅਤੇ ਸੰਤੁਸ਼ਟ ਹੈ ਕਿਉਂ ਜੋ ਜਿੱਥੇ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਉਥੇ ਕਿਸਾਨਾਂ ਦੀ ਜਿੰਨਸ ਵੀ ਸਮੇਂ ਸਿਰ ਵਿਕ ਰਹੀ ਹੈ ਅਤੇ ਨਾਲੋ ਨਾਲ ਉਸਦੀ ਪੈਮੇਂਟ ਵੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਦਾ ਇੱਕੋ ਇੱਕ ਟੀਚਾ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਮੰਡੀ ਵਿੱਚ ਕੋਈ ਤਕਲੀਫ ਨਾ ਆਉਣ ਦਿੱਤੀ ਜਾਵੇ ਇਸ ਲਈ ਸਮੁੱਚੀਆਂ ਏਜੰਸੀਆਂ ਅਤੇ ਪ੍ਰਸਾਸਨਿਕ ਅਧਿਕਾਰੀ ਝੋਨੇ ਦੇ ਸੀਜਨ ਦੌਰਾਨ ਆਪਣੀ ਆਪਣੀ ਡਿਊਟੀ ਤੇ ਤਾਇਨਾਤ ਹਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ, ਗੁਰਚਰਨ ਸਿੰਘ ਘਮਰੌਦਾ ਚੇਅਰਮੈਨ ਬਲਾਕ ਸੰਮਤੀ, ਹਰਜਿੰਦਰ ਸਿੰਘ ਜਿੰਦਰਾ ਅੰਤਰ-ਰਾਸਟਰੀ ਕਬੱਡੀ ਖਿਡਾਰੀ, ਪੁਨੀਤ ਗਰਗ, ਪੰਕਜ ਕੁਮਾਰ ਪੱਪੂ, ਇੰਸਪੈਕਟਰ ਗੁਰਿੰਦਰ ਸਿੰਘ ਬੱਲ , ਵਿਜੈ ਗੋਇਲ, ਜਸਵੀਰ ਸਿੰਘ ਵਜੀਦਪੁਰ ਆਦਿ ਅਕਾਲੀ ਵਰਕਰ ਹਾਜ਼ਰ ਸਨ।
ਨਾਭਾ ਵਿਖੇ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ ਚੰਦ ਗਰਗ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਾਲ ਬੈਠੇ ਹਨ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ। ਫੋਟੋ: ਜਸਬੀਰ ਸਿੰਘ ਸੇਠੀ

Post a Comment