ਡਰਾਇੰਗ ਵਿਸ਼ੇ ਦੇ ਅਧਿਆਪਕਾਂ ਦਾ ਦੋ ਰੋਜ਼ਾ ਟ੍ਰੇਨਿੰਗ ਸੈਮੀਨਾਰ ਸਮਾਪਤ

Sunday, October 21, 20120 comments


ਮਲਸੀਆਂ, 21 ਅਕਤੂਬਰ (ਸਚਦੇਵਾ) ਸਰਕਾਰੀ ਇੰਨ ਸਰਵਿਸ ਟ੍ਰੇਨਿੰਗ ਸੈਂਟਰ ਜਲੰਧਰ ਵੱਲੋਂ ਸਰਵ ਸਿੱਖਿਆ ਅਭਿਆਨ ਅਧੀਨ ਡਰਾਇੰਗ ਵਿਸ਼ੇ ਦੇ ਅਧਿਆਪਕਾ ਨੂੰ ਜਨਰਲ ਵਿਸ਼ਿਆਂ ਅਤੇ ਟੀ.ਐਲ.ਐਮ ਦੀ ਟ੍ਰੇਨਿੰਗ ਦੇਣ ਸੰਬੰਧੀ ਸ੍ਰ. ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਖੇ ਪ੍ਰਿੰਸੀਪਲ ਕਮ- ਸੈਂਟਰ ਕੋਆਰਡੀਨੇਟਰ ਰਾਜ ਸਿੰਘ ਦੀ ਅਗਵਾਈ ‘ਚ ਦੋ ਦਿਨਾਂ ਸੈਮੀਨਾਰ ਸਮਾਪਤ ਹੋ ਗਿਆ ਹੈ । ਇਸ ਦੋ ਦਿਨਾਂ ਚੱਲੇ ਸੈਮੀਨਾਰ ‘ਚ ਬਲਾਕ ਸ਼ਾਹਕੋਟ-1,2 ਅਤੇ ਲੋਹੀਆਂ ਦੇ 17 ਅਧਿਆਪਕਾਂ ਨੇ ਟ੍ਰੇਨਿੰਗ ਹਾਸਲ ਕੀਤੀ । ਸੈਮੀਨਾਰ ਦੇ ਆਖਰੀ ਦਿਨ ਸਵੇਰ ਸਮੇਂ ਮੈਡਮ ਦਲਬੀਰ ਕੌਰ (ਏ.ਸੀ.ਟੀ) ਸਰਕਾਰੀ ਮਿਡਲ ਸਕੂਲ ਕੋਟਲੀ ਗਾਜਰਾਂ, ਮੈਡਮ ਮਨਦੀਪ ਕੌਰ (ਏ.ਸੀ.ਟੀ) ਸਰਕਾਰੀ ਮਿਡਲ ਸਕੂਲ ਮੁਰੀਦਵਾਲ, ਮੈਡਮ ਇੰਦਰਾਂ ਕੁਮਾਰੀ (ਏ.ਸੀ.ਟੀ) ਸ੍ਰ. ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ, ਮੈਡਮ ਮਮਤਾ ਗੁਪਤਾ (ਏ.ਸੀ.ਟੀ) ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਅਤੇ ਵਿਜੇ ਕੁਮਾਰ ਵਿੱਗ (ਏ.ਸੀ.ਟੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ । ਇਸ ਉਪਰੰਤ ਰਿਸੋਰਸ ਪਰਸਨ ਰਜੀਵ ਸ਼ਰਮਾ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆ ਅਤੇ ਅਜ਼ਾਦ ਸਿੰਘ ਏ.ਸੀ.ਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਨੇ ਅਧਿਆਪਕਾ ਨੂੰ ਟੀ.ਐਲ.ਐਮ, ਆਰ.ਟੀ.ਈ ਅਤੇ ਸੀ.ਸੀ.ਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਸੈਮੀਨਾਰ ‘ਚ ਭਾਗ ਲੈਣ ਵਾਲੇ ਸਾਰੇ ਹੀ ਅਧਿਆਪਕਾਂ ਵੱਲੋਂ ਡਰਾਇੰਗ ਵਿਸ਼ੇ ਨਾਲ ਸੰਬੰਧਤ ਟੀ.ਐਲ.ਐਮ ਤਿਆਰ ਕੀਤੀ ਗਈ । ਅਧਿਆਪਕਾਂ ਵੱਲੋਂ ਤਿਆਰ ਕੀਤੇ ਮਾਡਲ ਅਤੇ ਚਾਰਟਾਂ ਦੀ ਸੈਮੀਨਾਰ ਦੇ ਅਖੀਰਲੇ ਸਮੇਂ ‘ਚ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ, ਭੁਪਿੰਦਰਪਾਲ ਸਿੰਘ, ਹੰਸ ਰਾਜ, ਕੀਰਤਨ ਸਿੰਘ, ਸੁਖਰਾਜ ਸਿੰਘ, ਦਵਿੰਦਰ ਸਿੰਘ, ਵਿਜੈ ਕੁਮਾਰ, ਬਲਜੀਤ ਸਿੰਘ, ਦਲਬੀਰ ਕੌਰ, ਕ੍ਰਿਸ਼ਨਾ ਦੇਵੀ, ਬਲਜੀਤ ਕੌਰ, ਮਨਦੀਪ ਕੌਰ, ਰਾਜਵੀਰ ਕੌਰ, ਨੀਲਮ ਰਾਣੀ, ਨੀਲਮ ਕੁਮਾਰੀ, ਇੰਦਰਾ ਕੁਮਾਰੀ, ਮਮਤਾ ਗੁਪਤਾ ਆਦਿ ਹਾਜ਼ਰ ਸਨ । 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger