ਸ਼ਾਹਕੋਟ, 21 ਅਕਤੂਬਰ (ਸਚਦੇਵਾ) ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਦੁਸ਼ਹਿਰੇ ਦਾ ਤਿਉਹਾਰ ਸ਼ਾਹਕੋਟ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ । ਦੁਸ਼ਹਿਰਾਂ ਕਮੇਟੀ ਸ਼ਾਹਕੋਟ ਵੱਲੋਂ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਦੁਸ਼ਹਿਰਾਂ ਕਮੇਟੀ ਵੱਲੋਂ ਅਸ਼ਟਮੀ ਵਾਲੇ ਦਿਨ ਮਾਤਾ ਦੁਰਗਾਂ ਦੀ ਸੁੰਦਰ ਝਾਕੀ ਸਜਾਈ ਜਾਵੇਗੀ । 24 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਅਤੇ ਮੈਂਬਰ ਪਾਰਲੀਮੈਂਟ ਜਲੰਧਰ ਮਹਿੰਦਰ ਸਿੰਘ ਕੇ.ਪੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ । ਦੁਸ਼ਹਿਰੇ ਮੌਕੇ ਸ਼ਾਮ ਸਮੇਂ ਰਾਵਨ ਦੇ ਪੁੱਤਲੇ ਨੂੰ ਅਗਨੀ ਦਿੱਤੀ ਜਾਵੇਗੀ, ਉਸ ਪੁੱਤਲੇ ਨੂੰ ਤਿਆਰ ਕਰਨ ਲਈ ਕਾਫੀ ਸਮੇਂ ਤੋਂ ਕਾਰੀਗਰ ਆਪਣੀ ਕਲਾਂ ਵਿਖਾ ਰਹੇ ਹਨ ਅਤੇ ਰਾਵਨ ਦੇ ਪੁੱਤਲੇ ਨੂੰ ਕਾਰੀਗਰਾਂ ਵੱਲੋਂ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ।
Post a Comment