ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ 27 ਅਕਤੂਬਰ 2012 ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਪੱਧਰੀ ਇੰਟਰ ਕਾਲਜ ਕਾਨੂੰਨੀ ਸਾਖ਼ਰਤਾ ਯੂਥ ਫੈਸਟੀਵਲ ਗੁਰੂ ਨਾਨਕ ਕਾਲਜ, ਟਿੱਬੀ ਸਾਹਿਬ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ ਸਾਢੇ 10 ਵਜੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜਸਟਿਸ ਸ੍ਰੀ ਪਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਸਿਰਕਤ ਕਰਣਗੇ। ਇਹ ਜਾਣਕਾਰੀ ਅੱਜ ਸ: ਦਲਜੀਤ ਸਿੰਘ ਰਲਹਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਯੂਥ ਫੈਸਟੀਵਲ ਵਿਚ ਡਾਕੂਮੈਂਟਰੀ ਅਤੇ ਸਕਿਟ ਦੋ ਗਰੁੱਪ ਐਕਟੀਵਿਟੀ ਹਨ ਜਦ ਕਿ ਸਲੋਗਨ ਮੇਕਿੰਗ, ਪੋਸਟਰ ਮੇਕਿੰਗ, ਭਾਸ਼ਣ, ਕਵਿਤਾ ਉਚਾਰਨ, ਫੋਟੋਗ੍ਰਾਫੀ ਅਤੇ ਪਾਵਰ ਪੰਵਾਇੰਟ ਪੇਸ਼ਕਸ ਏਕਲ ਵਰਗ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮੁਕਾਬਲਿਆਂ ਲਈ ਕੇਵਲ ਬੱਚਿਆਂ ਅਤੇ ਔਰਤਾਂ ਦੇ ਅਧਿਕਾਰ, ਔਰਤਾਂ ਦੇ ਖਿਲਾਫ ਅਤਿਆਚਾਰ, ਘਰੇਲੂ ਹਿੰਸਾ, ਦਾਜ, ਮਾਦਾ ਭਰੂਣ ਹੱਤਿਆ, ਨਸ਼ੇ, ਭ੍ਰਿਸ਼ਟਾਚਾਰ, ਮੁੱਢਲੇ ਅਧਿਕਾਰ ਅਤੇ ਫਰਜ, ਵਾਤਾਵਰਨ ਸੰਭਾਲ, ਐਂਟੀ ਰੈਗਿੰਗ, ਬਾਲ ਮਜਦੂਰੀ, ਬਜੁਰਗਾਂ ਦੇ ਅਧਿਕਾਰ, ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ, ਸਮਾਜਿਕ ਬਦਲਾਅ ਵਿਚ ਕਾਨੂੰਨੀ ਸਾਖ਼ਰਤਾ ਦਾ ਯੋਗਦਾਨ ਵਿਸ਼ਿਆਂ ਨੂੰ ਹੀ ਅਧਾਰ ਬਣਾਇਆ ਜਾ ਸਕਦਾ ਹੈ।

Post a Comment