ਮਾਨਸਾ, 26 ਅਕਤੂਬਰ ( ) : ਸਰਹਿੰਦ ਕੈਨਾਲ ਦੀ ਬੰਦੀ 'ਚ ਹੁਣ 6 ਦਿਨ ਦਾ ਹੋਰ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਕੋਟਲਾ ਬਰਾਂਚ ਅਤੇ ਇਸ ਵਿਚੋਂ ਨਿਕਲਦੇ ਰਜਵਾਹਿਆਂ ਦੀ ਬੰਦੀ ਪਹਿਲਾਂ 24 ਅਕਤੂਬਰ ਤੱਕ ਕੀਤੀ ਜਾਣੀ ਸੀ ਪਰ ਹੁਣ ਇਹ ਬੰਦੀ 30 ਅਕਤੂਬਰ ਤੱਕ ਕਰ ਦਿੱਤੀ ਗਈ ਹੈ। ਉਨ੍ਹਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਟਰ ਸਪਲਾਈ ਸਕੀਮਾਂ ਲਈ ਪਾਣੀ ਜਮ੍ਹਾ ਕਰ ਲਿਆ ਜਾਵੇ ਤਾਂ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਬੰਦੀ ਦੌਰਾਨ ਸਾਰੇ ਅਗੇਤੇ ਪ੍ਰਬੰਧ ਤੁਰੰਤ ਕਰ ਲਏ ਜਾਣ। ਉਨ੍ਹਾਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਟਲਾ ਬਰਾਂਚ ਸਿਸਟਮ ਦੀਆਂ ਨਹਿਰਾਂ ਦੀ ਇਸ ਸਮੇਂ ਤਨਦੇਹੀ ਨਾਲ ਸਫ਼ਾਈ ਕੀਤੀ ਜਾਵੇ ਅਤੇ ਇਨ੍ਹਾਂ ਅੰਦਰ ਜੜ੍ਹੀਆਂ ਬੂਟੀਆਂ ਨਹੀਂ ਰਹਿਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਇਹ ਜੜ੍ਹੀਆਂ ਬੂਟੀਆਂ ਹੀ ਸਿਰਦਰਦੀ ਦਾ ਕਾਰਨ ਬਣਦੀਆਂ ਹਨ।ਸ਼੍ਰੀ ਢਾਕਾ ਨੇ ਭੈਣੀ ,ਝੁਨੀਰ ਅਤੇ ਜਵਾਹਰਕੇ ਪਿੰਡਾਂ ਤੋਂ ਇਲਾਵਾ ਜਿਹੜੇ ਵੀ ਪਿੰਡ ਬੰਦੀ ਨਾਲ ਪ੍ਰਭਾਵਿਤ ਹੋ ਸਕਦੇ ਹਨ, ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਪੱਧਰ 'ਤੇ ਅਗੇਤੇ ਪ੍ਰਬੰਧ ਕਰ ਸਕਦੇ ਹਨ।

Post a Comment