ਮੁਖ ਸੰਸਦੀ ਸਕੱਤਰ ਨੇ ਪਾਰਕ ਦਾ ਨੀਂਹ ਪੱਥਰ ਰੱਖਿਆ

Sunday, October 21, 20120 comments


ਕੋਟਕਪੂਰਾ/21ਅਕਤੂਬਰ/ਜੇ.ਆਰ.ਅਸੋਕ
 ਮਨਤਾਰ ਸਿੰਘ ਬਰਾੜ ਮੁਖ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਅੱਜ ਪਿੰਡ ਸਿਰਸੜੀ ਦੇ ਸਰਕਾਰੀ ਮਿਡਲ ਸਕੂਲ ਵਿਖੇ ਨਵੇਂ ਬਣਨ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ । ਬਰਾੜ ਨੇ ਕਿਹਾ ਕਿ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਲੋਕਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਪੂਰੇ ਕਰੇਗੀ ।  ਉਨਾ ਕਿਹਾ ਕਿ ਪੰਜਾਬ ਦਾ ਵਿਕਾਸ ਹਮੇਸ਼ਾਂ ਅਕਾਲੀ-ਭਾਜਪਾ ਸਰਕਾਰ ਮੌਕੇ ਹੀ ਹੁੰਦਾ ਹੈਂ ਉਨਾਂ ਇਸ ਮੌਕੇ ਪਿੰਡ ਦੀ ਗਰਾਮ ਪੰਚਾਇਤ ਨੇ ਸਕੂਲ ਨੂੰ ਮ੍ਰੈਟਿਕ ਪੱਧਰ ਤੱਕ ਕਰਨ, ਦੇਵੀਵਾਲਾ ਤੋਂ ਸਿਰਸੜੀ ਸੜਕ ਚੌੜੀ ਕਰਨ ਅਤੇ ਹੋਰ ਮੰਗਾਂ ਸਬੰਧੀ ਉਨ•ਾਂ ਨੂੰ ਮੰਗ ਪੱਤਰ ਦਿੱਤਾ ।  ਇਸ ਸਮੇਂ ਬਰਾੜ ਨੇ ਸਕੂਲ ਦੀਆਂ ਛੱਤਾਂ ਦੀ ਮੁਰੰਮਤ ਕਰਨ ਲਈ ਅਤੇ ਪਾਰਕ ਦੇ ਨਿਰਮਾਣ ਲਈ 1-1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ’ਤੇ ਸਿਟੀ ਕਲੱਬ ਕੋਟਕਪੂਰਾ ਅਤੇ ਬਾਬਾ ਫ਼ਰੀਦ ਸੇਵਾ ਸੋਸਾਇਟੀ ਸਿਰਸੜੀ ਵੱਲੋਂ ਸਹਿਯੋਗੀ ਅਧਿਆਪਕਾਂ ਅਤੇ ਮੁਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ । ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਵਾਲਾ, ਪੰਚ ਅਮਰਜੀਤ ਸਿੰਘ, ਗੁਰਾਂਦਿੱਤਾ ਸਿੰਘ, ਜਸਪਾਲ ਕੌਰ, ਸਾਬਕਾ ਸਰਪੰਚ ਰੁਲਦੂ ਸਿੰਘ, ਹਰਬੰਸ ਸਿੰਘ, ਮੁਖ ਅਧਿਆਪਕ ਦਲਜੀਤ ਸਿੰਘ ਔਲਖ, ਪ੍ਰਿਤਪਾਲ ਕੌਰ ਤੋਂ ਇਲਾਵਾ ਚਮਕੌਰ ਸਿੰਘ, ਸੁਖਮੰਦਰ ਸਿੰਘ, ਸੋਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ, ਗੁਰਲਾਭ ਸਿੰਘ , ਰਣਜੀਤ ਸਿੰਘ, ਲਖਵੀਰ ਸਿੰਘ, ਅਧਿਆਪਕ ਰਾਜਿੰਦਰ ਸਿੰਘ, ਪੁਸ਼ਪਾ ਰਾਣਾ, ਦੀਪਕ, ਗੁਰਮਨਜੀਤ ਸਿੰਘ, ਗੁਰਮੀਤ ਸਿੰਘ ਬੱਧਣ, ਗੁਰਚਰਨ ਕੌਰ, ਅੰਜੂ ਬਾਲਾ ਸਮੇਤ ਪਿੰਡ ਵਾਸੀ ਵੱਡੀ ਗਿਣਤੀ ’ਚ ਮੌਜ਼ੂਦ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger