ਕੋਟਕਪੂਰਾ/21ਅਕਤੂਬਰ/ਜੇ.ਆਰ.ਅਸੋਕ
ਕੋਟਕਪੂਰਾ ਦੇ ਸਫ਼ਲ ਕਿੰਨੂ ਕਾਸ਼ਤਕਾਰ ਗੁਰਰਾਜ ਸਿੰਘ ਵਿਰਕ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਕਿੰਨੂਆਂ ਦੇ ਕਾਸ਼ਤਕਾਰਾਂ ਨੂੰ ਵਧੇਰੇ ਮੁਨਾਫ਼ਾ ਮਿਲਣ ਦੀ ਆਸ ਹੈ, ਕਿਉਂਕਿ ਇਸ ਵਾਰ ਨਾਗਪੁਰੀ ਸੰਤਰੇ ਦੀ ਫ਼ਸਲ ਘੱਟ ਹੈ । ਉਨ•ਾਂ ਕਿਹਾ ਕਿ ਇਸ ਫ਼ਲ ਵਿਚ ਭਿਆਨਕ ਬਿਮਾਰੀਆਂ ਨਾਲ ਲੜਨ ਦੀ ਵਧੇਰੇ ਸ਼ਕਤੀ ਹੋਣ ਕਾਰਨ ਲੋਕਾਂ ’ਚ ਇਹ ਫ਼ਲ ਵਧੇਰੇ ਹਰਮਨਪਿਆਰਾ ਹੋ ਰਿਹਾ ਹੈੇ । ਵਿਰਕ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਧਰਤੀ ’ਤੇ ਪੈਦਾ ਹੋਣ ਵਾਲੇ ਇਸ ਫ਼ਲ ਨੂੰ ਹੋਰਨਾਂ ਠੰਢਿਆਂ ਦੀ ਬਜਾਇ ਵਧੇਰੇ ਤਰਜੀਹ ਦੇਣ ।
Post a Comment