ਸ਼ਾਹਕੋਟ, 26 ਅਕਤੂਬਰ (ਸਚਦੇਵਾ) ਅਕਾਲੀ-ਭਾਜਪਾ ਸਰਕਾਰ ਦੇ ਪਿੱਛਲੇ ਕਾਰਜਕਾਲ ਸਮੇਂ ਆਯੂਰਵੈਦਿਕ ਡਾਇਰੈਕਟੋਰੇਟ ਪੰਜਾਬ ਵੱਲੋਂ ਆਯੂਰਵੈਦਿਕ ਮੈਡੀਕਲ ਅਫਸਰਾਂ ਦੀ ਭਰਤੀ ਕਰਨ ਬਾਰੇ ਬਣਾਏ ਗਏ ਨਿਯਮਾਂ ਨੂੰ ਮੁੜ ਸਰਕਾਰ ਬਣਦੇ ਸਾਰ ਹੀ ਬਦਲਣ ਬਾਰੇ ਚੱਲ ਰਹੇ ਫੈਸਲੇ ਨੂੰ ਲੈ ਕੇ ਮੈਰਿਟ ਸੂਚੀ ਵਿੱਚ ਆਏ ਉਮੀਦਵਾਰਾਂ ਨਾਲ ਪੰਜਾਬ ਸਰਕਾਰ ਵੱਲੋਂ ਸਰਾਸਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਦੇ ਪਿੱਛਲੇ ਕਾਰਜਕਾਰ ਸਮੇਂ 2011 ‘ਚ ਆਯੂਰਵੈਦਿਕ ਡਾਇਰੈਕਟੋਰੇਟ ਪੰਜਾਬ ਵੱਲੋਂ ਆਯੂਰਵੈਦਿਕ ਮੈਡੀਕਲ ਅਫਸਰਾਂ ਦੀਆਂ 133 ਅਸਾਮੀਆਂ ਨੂੰ ਭਰਤੀ ਕਰਨ ਬਾਰੇ ਵੱਖ-ਵੱਖ ਅਖਬਾਰਾਂ ‘ਚ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ । ਇਸ ਭਰਤੀ ਲਈ ਵਿਭਾਗ ਵੱਲੋਂ ਨਿਯਮ ਬਣਾਇਆ ਗਿਆ ਕਿ ਯੋਗ ਉਮੀਦਵਾਰ ਉਹੀ ਹੋਵੇਗਾ, ਜੋ ਬਣਦੀ ਯੋਗਤਾਂ ਦੇ ਨਾਲ-ਨਾਲ ਲਿਖਤੀ ਯੋਗਤਾ ਟੈਸਟ ਅਤੇ ਇੰਟਰਵਿਊ ਚੋ ਪਾਸ ਹੋਵੇਗਾ । ਇਸ ਤੋਂ ਇਲਾਵਾ ਪੇਡੂ ਖੇਤਰ ‘ਚ ਪੜ•ਾਈ ਕਰਨ ਵਾਲੇ ਉਮੀਦਵਾਰ ਨੂੰ ਵੱਖਰੇ ਨੰਬਰ ਵੀ ਦਿੱਤੇ ਜਾਣਗੇ । ਜਿਨ•ਾਂ ਉਮੀਦਵਾਰਾਂ ਵੱਲੋਂ ਇਨ•ਾਂ ਅਸਾਮੀਆਂ ਲਈ ਅਪਲਾਈ ਕੀਤਾ ਗਿਆ ਸੀ, ਉਨ•ਾਂ ਦਾ ਲਿਖਤੀ ਯੋਗਤਾਂ ਟੈਸਟ ਲੈਣ ਉਪਰੰਤ ਵਿਭਾਗ ਵੱਲੋਂ ਪਾਸ ਉਮੀਦਵਾਰਾਂ ਦੀ ਜੁਲਾਈ-2011 ‘ਚ ਇੰਟਰਵਿਊ ਵੀ ਲੈ ਲਈ ਗਈ । ਸਿਲੈਕਸ਼ਨ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੀ ਸਲੈਕਸ਼ਨ ਕਰਕੇ ਉਸ ਦਾ ਨਤੀਜਾ ਪ੍ਰਿੰਸੀਪਲ ਸੈਕਟਰੀ ਪੰਜਾਬ ਨੂੰ ਦੇ ਦਿੱਤਾ ਗਿਆ, ਪਰ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ । ਇਸ ਦਾ ਕਾਰਣ ਇਹ ਸੀ ਕਿ ਕੁੱਝ ਉਮੀਦਵਾਰਾਂ ਨੇ ਇਸ ਸਲੈਕਸ਼ਨ ‘ਚ ਕੁੱਝ ਤਰੁਤੀਆਂ ਹੋਣ ਦਾ ਸ਼ੱਕ ਜਿਤਾ ਕੇ ਹਾਈਕੋਰਟ ‘ਤੇ ਕੇਸ ਦਾਇਰ ਕਰ ਦਿੱਤਾ ਸੀ, ਜਿਸ ਕਾਰਣ ਹਾਈਕੋਰਟ ਵੱਲੋਂ ਨਿਯੁਕਤੀ ਪੱਤਰ ਦੇਣ ‘ਤੇ ਰੋਕ ਲਗਾ ਦਿੱਤੀ ਗਈ । ਹਾਈਕੋਰਟ ਵੱਲੋਂ 28 ਮਈ 2012 ਨੂੰ ਇਸ ਭਰਤੀ ‘ਤੇ ਲੱਗੇ ਸਟੇਅ ਨੂੰ ਵੇਕੈਟ ਕਰ ਦਿੱਤਾ ਗਿਆ ਅਤੇ ਵਿਭਾਗ ਨੂੰ ਸਲੈਕਸ਼ਨ ਬਾਰੇ ਜਾਂਚ ਕਰਕੇ ਨਿਯੁਕਤੀ ਕਰਨ ਲਈ ਕਹਿ ਦਿੱਤਾ ਗਿਆ, ਪਰ ਇਸ ਦੇ ਬਾਵਜੂਦ ਵੀ ਹੁਣ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ । ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਭਰਤੀ ‘ਚ ਯੋਗ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਨਿਯੁਕਤੀ ਪੱਤਰ ਦੇਣ ‘ਚ ਦੇਰੀ ਦਾ ਕਾਰਣ ਮੁੱਖ ਕਾਰਣ ਇਹ ਹੈ ਕਿ ਜਿਸ ਕਮੇਟੀ ਨੇ ਨਿਯੁਕਤੀ ਪੱਤਰ ਜਾਰੀ ਕਰਨੇ ਹਨ । ਉਸ ਕਮੇਟੀ ਦੇ ਇੱਕ ਮੈਂਬਰ ਦੀ ਲੜਕੀ ਨੇ ਵੀ ਭਰਤੀ ਲਈ ਅਪਲਾਈ ਕੀਤਾ ਸੀ, ਪਰ ਉਸ ਦੀ ਸਲੈਕਸ਼ਨ ਨਹੀਂ ਹੋਈ, ਜਿਸ ਕਾਰਣ ਉੱਕਤ ਕਮੇਟੀ ਮੈਂਬਰ ਆਪਣੀ ਲੜਕੀ ਨੂੰ ਭਰਤੀ ਕਰਵਾਉਣ ਲਈ ਪੁਰਾਣੀ ਭਰਤੀ ‘ਤੇ ਹਾਈਕੋਰਟ ਦੇ ਨਵੇਂ ਆਰਡਰ ਨੂੰ ਲਾਗੂ ਕਰਵਾਉਣਾ ਚਾਹੁੰਦਾ ਹੈ, ਜਿਸ ਵਿੱਚ ਹਾਈਕੋਰਟ ਨੇ ਸਾਲ-2012 ‘ਚ ਹਰੇਕ ਭਰਤੀ ਲਈ ਪੇਂਡੂ ਖੇਤਰ ‘ਚ ਪੜ•ਾਈ ਕਰਨ ਦੇ ਨੰਬਰ ਬੰਦ ਕਰ ਦਿੱਤੇ ਹਨ, ਜੋ ਕਿ ਚੁਣੇ ਗਏ ਉਮੀਦਵਾਰਾਂ ਨਾਲ ਸਰਾਂ-ਸਰ ਧੱਕੇਸ਼ਾਹੀ ਹੈ । ਜਿਸ ਸਮੇਂ ਆਯੂਰਵੈਦਿਕ ਮੈਡੀਕਲ ਅਫਸਰਾਂ ਦੀ ਚੋਣ ਹੋ ਚੁੱਕੀ ਸੀ, ਉਸ ਤੋਂ ਬਾਅਦ ਵਿੱਚ ਹਾਈਕੋਰਟ ਨੇ ਪੇਂਡੂ ਖੇਤਰ ‘ਚ ਪੜ•ਾਈ ਦੇ ਨੰਬਰ ਨਾ ਦੇਣ ਬਾਰੇ ਫੈਸਲਾ ਕੀਤਾ ਹੈ । ਚੁਣੇ ਗਏ ਉਮੀਦਵਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਿਹਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਨਿਯੁਕਤੀ ਪੱਤਰ ਜਲਦੀ ਜਾਰੀ ਕੀਤੇ ਜਾਣ ।
ਇਸ ਬਾਰੇ ਜਦ ਪਿੰ੍ਰਸੀਪਲ ਸੈਕਟਰੀ ਮੈਡਮ ਵਿਨੀ ਮਹਾਜਨ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਯੋਗ ਉਮੀਦਵਾਰਾਂ ‘ਚ ਚੋਣ ਹੋ ਚੁੱਕੀ ਹੈ, ਪਰ ਸਰਕਾਰ ਦੀਆਂ ਹਦਾਇਤਾ ਮੁਤਾਬਕ ਮੈਰਿਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੈਰਿਟ ਦੀ ਜਾਂਚ ਕਮੀਸ਼ਨਰ ਆਯੂਸ ਪੰਜਾਬ ਰਾਜ ਕਮਲ ਚੌਧਰੀ ਕਰ ਰਹੇ ਹਨ । ਉਨ•ਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਸਕਦੇ ਹਨ ।
ਇਸ ਬਾਰੇ ਜਦ ਕਮੀਸ਼ਨਰ ਆਯੂਸ਼ ਪੰਜਾਬ ਰਾਜ ਕਮਲ ਚੌਧਰੀ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਪੇਂਡੂ ਖੇਤਰ ਦੇ ਨੰਬਰਾਂ ਨੂੰ ਲੈ ਕੇ ਅਜੇ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ । ਇਸ ਬਾਰੇ ਸਰਕਾਰ ਨਾਲ ਗੱਲਬਾਤ ਕਰਕੇ ਜਲਦੀ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ ।

Post a Comment