ਮਾਨਸਾ, 26 ਅਕਤੂਬਰ ਜਿਲ ਦੇ ਪਿੰਡ ਘਰਾਂਗਣਾ ਵਿਖੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਆਈ ਐਂਡ ਜਨਰਲ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵੇਦਾਂਤਾ ਕੰਪਨੀ ਦੇ ਸਪੋਕਸਮੈਨ ਕਮਾਂਡਰ ਪੀ ਸੀ ਦਾਸ ਨੇ ਕਿਹਾ ਕਿ ਲੋਕ ਸੇਵਾ ਨੂੰ ਸਮਰਪਿਤ ਕੰਮਾਂ ਤਹਿਤ ਫਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਹਰ ਇਨਸਾਨ ਲਈ ਅੱਖਾਂ ਬਹੁਤ ਜਰੂਰੀ ਹਨ ਜਿੰਨਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ ਸਮੇ ਸਮੇ ਤੇ ਅੱਖਾਂ ਦਾ ਚੈਕਅੱਪ ਬਹੁਤ ਜਰੂਰੀ ਹੈ। ਮਾਨਸਾ ਜਿਲ•ੇ ਦੇ ਲੋਕ ਭਲਾਈ ਹਿੱਤ ਕੰਪਨੀ ਪਿੰਡਾਂ ਅੰਦਰ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਬੜੇ ਮਾਹਰ ਡਾਕਟਰਾਂ ਦੀ ਟੀਮ ਕਰ ਰਹੀ ਹੈ। ਲੋੜ ਅਨੁਸਾਰ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪਿੰਡ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਫਰੀ ਕੈਂਪਾਂ ਵਿੱਚ ਜਰੂਰ ਸ਼ਾਮਿਲ ਹੋਣ ਅਤੇ ਆਪਣੀਆਂ ਅੱਖਾਂ ਦਾ ਚੈਕਅੱਪ ਕਰਾਉਣ। ਪਿੰਡ ਘਰਾਂਗਣਾ ਵਿਖੇ ਲਗਾਏ ਕੈਂਪ ਵਿੱਚ ਡਾਕਟਰ ਨਿਰਮਲ ਸਿੰਘ, ਡਾਕਟਰ ਬੇਅੰਤ ਸਿੰਘ,ਹਰਦੀਪ ਕੌਰ, ਸੁਖਦੀਪ ਕੌਰ ਆਦਿ ਟੀਮ ਨੇ ਬੜੇ ਗੌਰ ਨਾਲ ਮਰੀਜਾਂ ਦਾ ਚੈਕਅੱਪ ਕੀਤਾ ਅਤੇ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਸੁਝਾਅ ਵੀ ਦਿੱਤੇ। ਇਸ ਮੌਕੇ ਮੈਡਮ ਪ੍ਰੀਤੀ ਰਾਵਤ ਨੇ ਦੱਸਿਆ ਕਿ ਇਸ ਕੈਂਪ ਵਿੱਚ 80 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਪਿੰਡ ਦੇ ਸਰਪੰਚ ਸਰਬਜੀਤ ਕੌਰ , ਅਕਾਲੀ ਦਲ ਦੇ ਸੀਨੀਅਰ ਆਗੂ ਸਰਦੂਲ ਸਿੰਘ ਘਰਾਂਗਣਾ ਗੁਰਦੁਆਰਾ ਸਾਹਿਬ ਲੋਕਲ ਕਮੇਟੀ ਪ੍ਰਧਾਨ ਕਾਕਾ ਸਿੰਘ, ਗ੍ਰੰਥੀ ਗੁਰਬਚਨ ਸਿੰਘ ਨੇ ਵੇਦਾਂਤਾ ਕੰਪਨੀ ਦਾ ਧੰਨਵਾਦ ਕੀਤਾ।


Post a Comment