ਸ਼ਹਿਣਾ/ਭਦੌੜ 27 ਅਕਤੂਬਰ (ਸਾਹਿਬ ਸੰਧੂ) ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਚੋਣ ਮੰਡਲ ਇੰਚਾਰਜ ਚਮਨ ਲਾਲ ਸਿੰਗਲਾ ਅਤੇ ਸਤੀਸ਼ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਗੀਤਾ ਭਵਨ ਵਿਖੇ ਹੋਈ। ਇਸ ਸਮੇਂ ਡਾ: ਨਰੋਤਮ ਕੌਛੜ ਨੂੰ ਪਾਰਟੀ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਵੇਖਦਿਆਂ ਸਮੂਹ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਭਾਜਪਾ ਮੰਡਲ ਭਦੌੜ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਪ੍ਰੀਤਮ ਜਿੰਦਲ, ਰਘਵੀਰ ਪ੍ਰਕਾਸ਼, ਕ੍ਰਿਸ਼ਨ ਕੁਮਾਰ ਵਿੱਕੀ, ਚਮਕੌਰ ਸਿੰਘ ਸਰੰਦੀ, ਰਜਿੰਦਰ ਕੁਮਾਰ ਗੁਪਤਾ, ਬੂਟਾ ਸਿੰਘ ਭਲੇਰੀਆ ਗੁਰਦੀਪ ਸਿੰਘ ਥਿੰਦ, ਵਿਨੋਦ ਕੁਮਾਰ ਜੈਦਕਾ, ਚਰਨਜੀਤ ਸਿੰਘ, ਸੁਖਵਿੰਦਰ ਕੌਛੜ, ਵਿਕਰਮ ਸਿੰਘ ਗਿੱਲ, ਸੰਦੀਪ ਸੇਠੀ, ਨਰਾਇਣ ਸਿੰਘ, ਡਾ: ਦੇਵੀ ਦਿਆਲ ਸ਼ਰਮਾ, ਡਾ: ਨਰਿੰਦਰ ਸ਼ਰਮਾ, ਹਰਜੀਤ ਸਿੰਘ ਪਟਵਾਰੀ ਸ਼ਹਿਣਾ, ਨਿਤਿਨ ਸਿੰਗਲਾ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Post a Comment