ਸ਼ਹਿਣਾ/ਭਦੌੜ 27 ਅਕਤੂਬਰ (ਸਾਹਿਬ ਸੰਧੂ) ਭਾਰਤੀ ਜਨਤਾ ਪਾਰਟੀ ਦਾ ਮੰਡਲ ਸ਼ਹਿਣਾ ਦੀ ਮੀਟਿੰਗ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਪ੍ਰੇਮ ਪ੍ਰੀਤਮ ਜਿੰਦਲ ਨੇ ਪਾਰਟੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ ਅਤੇ ਪਾਰਟੀਆਂ ਦੇ ਵਿਸਥਾਰ ਵਾਰੇ ਰਿਪੋਰਟ ਪੜ੍ਹ ਕੇ ਸੁਣਾਈ। ਇਸ ਸਮੇਂ ਮੰਡਲ ਪ੍ਰਧਾਨ ਦੀ ਕੀਤੀ ਗਈ ਚੋਣ ਵਿਚ ਸੇਵਾ ਮੁਕਤ ਜ਼ਿਲ੍ਹੇਦਾਰ ਸੁਰਜੀਤ ਸਿੰਘ ਸ਼ਰਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਸੁਰਜੀਤ ਸਿੰਘ ਨਾਂਅ ਸਾਬਕਾ ਪ੍ਰਧਾਨ ਤਰਸੇਮ ਲਾਲ ਬਿੱਲੂ ਨੇ ਪੇਸ਼ ਕੀਤਾ ਅਤੇ ਗੁਰਮੀਤ ਸਿੰਘ ਸਰਾਂ, ਨੇ ਸਹਿਮਤੀ ਦਿੱਤੀ। ਇਸ ਸਮੇਂ ਚੋਣ ਅਧਿਕਾਰੀ ਚਿਮਨ ਲਾਲ, ਚਮਕੌਰ ਸਿੰਘ ਸਾਰੰਦੀ ਜ਼ਿਲ੍ਹਾ ਆਗੂ, ਰਘੁਵੀਰ ਪ੍ਰਕਾਸ਼ ਜ਼ਿਲ੍ਹਾ ਪ੍ਰਧਾਨ, ਮੋਹਨ ਲਾਲ ਬਾਂਸਲ ਸੀਨੀਅਰ ਸਿਟੀ ਜਨ ਮੈਂਬਰ, ਨਾਇਬ ਸਿੰਘ ਜ਼ਿਲ੍ਹਾ ਕਨਵੀਨਰ, ਬੀ.ਸੀ. ਸੈੱਲ ਸਾਬਕਾ ਪ੍ਰਧਾਨ ਸੁਭਾਸ਼ ਮੱਕੜਾ ਆਦਿ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਸ਼ਰਮਾ, ਕਰਨੈਲ ਸਿੰਘ ਪਟਵਾਰੀ, ਜਸਵਿੰਦਰ ਸਿੰਘ ਮੱਲੀ, ਚਰਨਜੀਤ ਸਿੰਘ ਪੰਧੇਰ, ਗਗਨਦੀਪ ਸਿੰਗਲਾ, ਗੁਰਪਿੰਦਰ ਪਿੰਕੂ, ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।

Post a Comment