-ਨੌਜਵਾਨ ਕਾਨੂੰਨੀ ਜਾਗਰੂਕਤਾ ਲਿਆਉਣ 'ਚ ਮੋਹਰੀ ਰੋਲ ਅਦਾ ਕਰਨ : ਜ਼ਿਲ੍ਹਾ ਤੇ ਸੈਸ਼ਨ ਜੱਜ
ਮਾਨਸਾ, 27 ਅਕਤੂਬਰ : ਮਾਨਯੋਗ ਮਿਸਟਰ ਜਸਟਿਸ ਆਰ. ਕੇ. ਸੀਕਰੀ, ਮੁੱਖ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਪੈਟਰਨ-ਇਨ-ਚੀਫ਼ ਅਤੇ ਮਾਨਯੋਗ ਮਿਸਟਰ ਜਸਟਿਸ ਜਸਬੀਰ ਸਿੰਘ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਵਲੋਂ ਜਾਰੀ ਨਿਰਦੇਸ਼ਾਂ 'ਤੇ ਲਿਟੀਗੈਂਟਸ ਹਾਲ ਕਚਿਹਰੀ ਕੰਪਲੈਕਸ ਮਾਨਸਾ ਵਿਖੇ ਅੱਜ ਜ਼ਿਲ੍ਹਾ ਪੱਧਰੀ ਕਾਲਜ ਵਿਦਿਆਰਥੀਆਂ ਦਾ ਕਾਨੂੰਨੀ ਸਾਖ਼ਰਤਾ ਯੂਥ ਫੈਸਟੀਵਲ ਕਰਵਾਇਆ ਗਿਆ। ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਗੁਰਬੀਰ ਸਿੰਘ ਨੇ ਸ਼ਮ੍ਹਾ ਰੋਸ਼ਨ ਕਰਕੇ ਯੂਥ ਫੈਸਟੀਵਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਤੋਂ ਇਲਾਵਾ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ-1 ਮੈਡਮ ਰੁਪਿੰਦਰਜੀਤ ਚਹਿਲ, ਐਡੀਸ਼ਨਲ ਸੈਸ਼ਨ ਜੱਜ-2 ਸ਼੍ਰੀ ਰਾਜ ਕੁਮਾਰ ਸਮੇਤ ਜ਼ਿਲ੍ਹੇ ਦੇ ਸਾਰੇ ਜੱਜ ਸਹਿਬਾਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਰਾਹੀਂ ਆਮ ਲੋਕਾਂ ਨੂੰ ਕਾਨੂੰਨੀ ਤੌਰ 'ਤੇ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੇ ਯੂਥ ਫੈਸਟੀਵਲ ਕਰਵਾਏ ਜਾ ਰਹੇ ਹਨ ਤਾਂ ਜੋ ਹਰ ਨਾਗਰਿਕ ਖ਼ਾਸ ਕਰਕੇ ਯੁਵਾਵਾਂ ਵਿਚ ਕਾਨੂੰਨੀ ਸਾਖ਼ਰਤਾ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਦੇ ਹਰੇਕ ਵਰਗ ਤੱਕ ਕਾਨੂੰਨਾਂ ਦੀ ਜਾਣਕਾਰੀ ਪਹੁੰਚਾਉਣ ਦਾ ਜ਼ਰੀਆ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਥ ਫੈਸਟੀਵਲ ਵਿਚ ਸਮਾਜਿਕ ਕੁਰੀਤੀਆਂ ਭ੍ਰਿਸ਼ਟਾਚਾਰ, ਭਰੂਣ ਹੱਤਿਆ, ਨਸ਼ਾਖੋਰੀ, ਦਾਜ, ਔਰਤਾਂ ਉਤੇ ਅਤਿਆਚਾਰ, ਪ੍ਰਦੂਸ਼ਣ, ਬੱਚਿਆਂ, ਔਰਤਾਂ ਤੇ ਸੀਨੀਅਰ ਨਾਗਰਿਕਾਂ ਦੇ ਹੱਕਾਂ ਦੇ ਵਿਸ਼ਿਆਂ ਨੂੰ ਮੁੱਖ ਰੱਖਕੇ ਅੰਤਰ-ਕਾਲਜ ਮੁਕਾਬਲੇ ਸੱਕਿਟਾਂ, ਕਵਿਤਾਵਾਂ, ਫੋਟੋਗ੍ਰਾਫ਼ੀ, ਡੇਕਲਾਮੇਸ਼ਨ, ਸਲੋਗਨ ਲਿਖਣਾ, ਪੋਸਟਰ ਮੇਕਿੰਗ, ਪਾਵਰ ਪਵਾਇੰਟ ਪ੍ਰੇਜੇਨਟੇਸ਼ਨ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਏ, ਉਨ੍ਹਾਂ ਨੂੰ ਨਗਦ ਇਨਾਮ ਦਿੱਤੇ ਗਏ ਹਨ ਅਤੇ ਪਹਿਲੇ ਨੰਬਰ ਵਾਲੇ ਵਿਦਿਆਰਥੀ 17 ਨਵੰਬਰ ਨੂੰ ਬਠਿੰਡਾ ਵਿਖੇ ਹੋ ਰਹੇ ਜ਼ੋਨਲ ਮੁਕਾਬਲੇ ਵਿਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿਚ ਕਾਨੂੰਨਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਜਲਦੀ ਹੀ ਕਾਲਜਾਂ ਵਿਚ ਲੀਗਲ ਲਿਟਰੇਸੀ ਕਲੱਬ ਸਥਾਪਤ ਕੀਤੇ ਜਾਣਗੇ।
ਆਪਣੇ ਸੰਬੋਧਨ ਵਿਚ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਕਵਲਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨਾਲ ਨੌਜਵਾਨਾਂ ਵਿਚ ਸਮਾਜਿਕ ਚੇਤਨਾ ਪੈਦਾ ਕਰਨਾ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮਕਸਦ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮਕਸਦ ਨਾ ਸਿਰਫ਼ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਸਲਾਹ ਦੇਣਾ, ਲੋਕ ਅਦਾਲਤਾਂ ਰਾਹੀਂ ਜਲਦੀ ਨਿਆਂ ਮੁਹੱਈਆ ਕਰਵਾਉਣਾ ਬਲਕਿ ਲੋਕਾਂ ਵਿਚ ਉਨ੍ਹਾਂ ਦੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਇਕ ਮੁੱਖ ਕੰਮ ਹੈ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਦਿੱਤੀ ਜਾਂਦੀ ਕਾਨੂੰਨੀ ਸਹਾਇਤਾ, ਲੀਗਲ ਏਡ ਕਲੀਨਿਕਾਂ, ਲੋਕ ਅਦਾਲਤ ਤੇ ਹੋਰ ਪਹਿਲੂਆਂ ਤੋ ਵੀ ਜਾਣੂ ਕਰਵਾਇਆ। ਇਸ ਮੌਕੇ ਉਘੇ ਹਾਸਰਸ ਕਲਾਕਾਰ ਮਰਹੂਮ ਜਸਪਾਲ ਭੱਟੀ ਨੂੰ ਵੀ ਸ਼ਰਧਾਜਲੀ ਦਿੱਤੀ ਗਈ।
ਅੱਜ ਹੋਏ ਕਾਨੂੰਨੀ ਸਾਖ਼ਰਤਾ ਯੂਥ ਫੈਸਟੀਵਲ ਵਿੱਚ ਹੋਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਇੰਦਰਜੀਤ ਕੌਰ (ਐਨ.ਐਮ. ਕਾਲਜ ਮਾਨਸਾ) ਨੇ ਪਹਿਲਾ, ਅਮਨ (ਬਾਬਾ ਧਿਆਨ ਦਾਸ ਕਾਲਜ, ਝੁਨੀਰ) ਨੇ ਦੂਜਾ ਅਤੇ ਅਮਨਦੀਪ ਕੌਰ (ਐਸ.ਐਸ.ਕਾਲਜ ਭੀਖੀ) ਨੇ ਤੀਜਾ ਸਥਾਨ ਹਾਸਲ ਕੀਤਾ। ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਮੁਕਾਬਲੇ ਵਿੱਚ ਵਿਸ਼ਵਪ੍ਰੀਤ ਸਿੰਘ ਅਤੇ ਕੁਲਭੂਸ਼ਨ (ਐਨ.ਐਮ. ਕਾਲਜ ਮਾਨਸਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਹਨੀਸਾ (ਮਿਲਖਾ ਸਿੰਘ ਕਾਲਜ ਬਰੇਟਾ) ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਮੁਕਾਬਲੇ ਵਿੱਚ ਲਛਮੀ (ਐਸ.ਐਸ. ਜੈਨ ਕਾਲਜ ਮਾਨਸਾ) ਨੇ ਪਹਿਲਾ, ਸੁਖਵਿੰਦਰ ਸਿੰਘ (ਐਨ.ਐਮ.ਕਾਲਜ ਮਾਨਸਾ) ਨੇ ਦੂਜਾ ਅਤੇ ਮਨਪ੍ਰੀਤ ਕੌਰ (ਗੁਰੂ ਨਾਨਕ ਕਾਲਜ ਬੁਢਲਾਡਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਕਲੇਮੇਸ਼ਨ ਮੁਕਾਬਲੇ ਵਿੱਚ ਗੁਰਪਾਲ ਕੌਰ ਭਾਈ ਬਹਿਲੋ ਖਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਨੇ ਪਹਿਲਾ, ਚਰਨਜੀਤ ਕੌਰ ਮਾਲਵਾ ਸਕੂਲ ਆਫ ਨਰਸਿੰਗ ਸਰਦੂਲਗੜ੍ਹ ਨੇ ਦੂਜਾ ਅਤੇ ਪ੍ਰਵੀਨ ਕੌਰ ਭਾਈ ਬਹਿਲੋ ਗਰਲ ਕਾਲਜ ਫਫੜੇ ਭਾਈਕੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਮੇਕਿਗ ਵਿਚ ਹਰਸ਼ਰਨ ਕੌਰ ਸ਼ਿਵ ਸ਼ਕਤੀ ਕਾਲਜ ਆਫ਼ ਨਰਸਿੰਗ ਭੀਖੀ ਨੇ ਪਹਿਲਾ, ਸਨਪ੍ਰੀਤ ਕੌਰ ਐਸ.ਡੀ. ਕੰਨਿਆ ਮਹਾਂ ਵਿਦਿਆਲੇ ਮਾਨਸਾ ਨੇ ਦੂਜਾ ਅਤੇ ਅਮਨਦੀਪ ਕੌਰ ਵਿਦਿਆ ਸਾਗਰ ਗਰੁੱਪ ਆਫ਼ ਇੰਸਟੀਚਿਊਟ ਆਹਲੂਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕਿੱਟ ਮੁਕਾਬਲੇ ਵਿੱਚ ਇੰਦਰਜੀਤ ਕੌਰ (ਐਨ.ਐਮ. ਕਾਲਜ ਮਾਨਸਾ) ਨੇ ਪਹਿਲਾ, ਅਮਨ (ਬਾਬਾ ਧਿਆਨ ਦਾਸ ਕਾਲਜ, ਝੁਨੀਰ) ਨੇ ਦੂਜਾ ਅਤੇ ਅਮਨਦੀਪ ਕੌਰ (ਐਸ.ਐਸ.ਕਾਲਜ ਭੀਖੀ) ਨੇ ਤੀਜਾ ਸਥਾਨ ਹਾਸਲ ਕੀਤਾ।

Post a Comment