ਕਾਨੂੰਨੀ ਸਾਖ਼ਰਤਾ ਯੁਵਕ ਮੇਲੇ ਦੇ ਨਤੀਜੇ
ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਅੰਤਰ ਕਾਲਜ ਕਾਨੂੰਨੀ ਸਾਖ਼ਰਤਾ ਯੁਵਕ ਮੇਲੇ ਦੇ ਨਤੀਜੇ ਨਿਮਨ ਅਨੁਸਾਰ ਰਹੇ। ਭਾਸ਼ਣ ਮੁਕਾਬਲਿਆਂ ਵਿਚ ਸਾਹਿਲ ਚਰਾਇਆ ਨੇ ਪਹਿਲਾਂ, ਦਿਵਾਂਸੂ ਸ਼ਰਮਾ ਨੇ ਦੂਜਾ, ਸਿਮਰਨ ਭਾਟੀਆ ਨੇ ਤੀਜਾ, ਨੰਦਨੀ ਰਾਜਪੂਤ ਨੇ ਚੌਥਾ, ਸਿਮਰਤ ਕੌਰ ਬਰਾੜ ਨੇ ਪੰਜਵਾਂ ਅਤੇ ਮੇਘਾ ਬਾਂਸਲ ਨੇ ਛੇਵਾਂ ਸਥਾਨ ਹਾਸਲ ਕੀਤਾ। ਪਾਵਰ ਪੁਆਇੰਟ ਪਰਜੈਂਟੇਸ਼ਨ ਵਿਚ ਜੇ.ਡੀ. ਕਾਲਜ ਆਫ ਐਜੁਕੇਸ਼ਨ ਦੇ ਵਿਪਨ ਦੀਪ ਨੇ ਪਹਿਲਾ, ਭਾਈ ਮਹਾਂ ਸਿੰਘ ਇੰਜਨੀਅਰਿੰਗ ਕਾਲਜ ਦੇ ਸਾਹਿਲ ਨੇ ਦੂਜਾ ਅਤੇ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਕੇਵਲ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿਚ ਮਿਮਿਟ ਕਾਲਜ ਮਲੋਟ ਦੀ ਗੁਰਪ੍ਰੀਤ ਕੌਰ ਨੇ ਪਹਿਲਾ, ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਨਿਸ਼ਾਨ ਸਿੰਘ ਨੇ ਦੂਜਾ ਅਤੇ ਗੁਰੂ ਨਾਨਕ ਕਾਲਜ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Post a Comment