ਨਾਭਾ, 25 ਅਕਤੂਬਰ (ਜਸਬੀਰ ਸਿੰਘ ਸੇਠੀ)- ਸਥਾਨਕ ਪਟਿਆਲਾ ਰੋਡ ਉੱਪਰ ਪੈਂਦੀ ਹਰੀਦਾਸ ਕਲੌਨੀ ਦੇ ਭਜਨ ਸਿੰਘ , ਤੇਜਿੰਦਰ ਮਿੰਟੂ , ਬਲਵਿੰਦਰ ਸਿੰਘ , ਮਨਜੀਤ ਸਿੰਘ ਅਤੇ ਰਾਜਿੰਦਰ ਸਿੰਘ ਸਮੇਤ ਅਨੇਕਾਂ ਹੀ ਮਹੁੱਲਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨਾਂ ਦੇ ਮੁਹੱਲੇ ਅੰਦਰ ਗਲੀ ਨੰ. 2 ਦੀ ਹਾਲਤ ਕਾਫੀ ਸਮੇਂ ਤੋਂ ਬੇਹੱਦ ਖਰਾਬ ਤੇ ਖਦਸਾ ਹਾਲਤ ਵਿੱਚ ਸੀ ਪ੍ਰੰਤੂ ਇਸ ਸਬੰਧੀ ਉਨਾਂ ਕਈ ਵਾਰੀ ਇਸ ਦੀ ਮੁਰੰਮਤ ਲਈ ਨਗਰ ਕੌਸਲ ਕੌਲ ਜਾ ਕੇ ਬੇਨਤੀ ਕੀਤੀ ਪਰ ਕਿਸੇ ਦੇ ਕੰਨ•ੀ ਜੂ ਨਹੀ ਸਰਕੀ ਜਿਸ ਤੋਂ ਦੁਖੀ ਹੋ ਕੇ ਉਨਾਂ ਅੱਜ ਆਪਣੀ ਗਲੀ ਦੀ ਮੁਰੰਮਤ ਮਹੁੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਹੈ । ਇੱਥੇ ਜਿਕਰਯੋਗ ਹੈ ਕਿ ਨਗਰ ਕੌਸਲ ਵਲੋਂ ਇੱਕ ਪਾਸੇ ਤਾਂ ਸ਼ਹਿਰ ਅੰਦਰ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਦੂਜੇ ਪਾਸੇ ਸਹਿਰ ਦੇ ਇਨਾਂ ਲੋਕਾਂ ਦੀਆਂ ਮੁਸਕਲਾਂ ਦਾ ਨਗਰ ਕੌਸਲ ਕੋਲ ਹੱਲ ਨਹੀ ਹੈ ਫਿਰ ਵਿਚਾਰੇ ਲੋਕਾਂ ਨੂੰ ਇਨਸ਼ਾਫ ਕਿਵੇ ਮਿਲ ਸਕਦਾ ਹੈ ।
ਨਾਭਾ ਦੇ ਹਰੀਦਾਸ ਕਲੌਨੀ ਨਿਵਾਸੀਆਂ ਵਲੋਂ ਆਪਣੇ ਪੈਸੇ ਨਾਲ ਗਲੀ ਦੀ ਮੁਰੰਮਤ ਕਰਵਾਏ ਜਾਣ ਦਾ ਦ੍ਰਿਸ਼ ।

Post a Comment