ਸ਼ਾਹਕੋਟ, 25 ਅਕਤੂਬਰ (ਸਚਦੇਵਾ) ਵੀਰਵਾਰ ਦੇਰ ਸ਼ਾਮ ਬਸ ਸਟੈਂਡ ਸ਼ਾਹਕੋਟ ਦੇ ਨਜ਼ਦੀਕ ਦੋ ਮੋਟਰਸਾਇਕਲਾਂ ਦੀ ਆਪਣੀ ਟੱਕਰ ‘ਚ ਇੱਕ ਨੌਜਵਾਨ ਸਮੇਤ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ । ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਕਰੀਬ 7:30 ਵਜੇ ਪ੍ਰਭਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਸੈਦਪੁਰ ਝਿੜੀ (ਸ਼ਾਹਕੋਟ) ਆਪਣੇ ਕਾਲੇ ਰੰਗ ਦੇ ਐਨਫੀਲਡ ਮੋਟਰਸਾਇਕਲ (ਨੰ: ਪੀ.ਬੀ08-ਸੀ.ਬੀ-1315) ‘ਤੇ ਆਪਣੇ ਮਾਡਲ ਟਾਊਨ ਕਲੌਨੀ ਸ਼ਾਹਕੋਟ ਵਾਸੀ ਕਿਸੇ ਰਿਸ਼ਤੇਦਾਰ ਦੇ ਘਰ ਤੋਂ ਵਾਪਸ ਪਿੰਡ ਸੈਦਪੁਰ ਝਿੜੀ ਜਾ ਰਿਹਾ ਸੀ, ਜਦ ਉਹ ਸ਼ਾਹਕੋਟ ਮੋਗਾ ਰੋਡ ਬਸ ਸਟੈਂਡ ਦੇ ਨਜ਼ਦੀਕ ਪਹੁੰਚਿਆ ਤਾਂ ਮੁਹੱਲਾ ਢੇਰੀਆਂ ਦੀ ਇੱਕ ਗਲੀ ਚੋ ਕਾਲੇ ਰੰਗ ਦੇ ਬਜਾਜ ਪਲਾਟੀਨਾ ਮੋਟਰਸਾਇਕਲ (ਆਰਜੀ ਨੰ: ਪੀ.ਬੀ08-ਬੀ.ਐਫ- 6933) ‘ਤੇ ਮੋਬਾਇਲ ਫੋਨ ‘ਤੇ ਗੱਲ ਕਰ ਰਹੇ ਵਿਅਕਤੀ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸੈਦਪੁਰ ਝਿੜੀ (ਸ਼ਾਹਕੋਟ) ਦੀ ਮੁੱਖ ਮਾਰਗ ‘ਤੇ ਚੜ•ਦੇ ਸਮੇਂ ਐਨਫੀਲਡ ਮੋਟਰਸਾਇਕਲ ਨਾਲ ਜਬਰਦਸਤ ਟੱਕਰ ਹੋ ਗਈ । ਟੱਕਰ ਐਨੀ ਜਬਰਦਸਤ ਸੀ ਕਿ ਦੋਵੇਂ ਮੋਟਰਸਾਇਕਲ ਚਾਲਕ ਮੋਟਰਸਾਇਕਲਾਂ ਤੋਂ ਡਿੱਗ ਪਏ ਅਤੇ ਐਨਫੀਲਤ ਮੋਟਰਸਾਇਕਲ ਦਾ ਅੱਗਲਾ ਰਿੰਮ ਟੱਟ ਗਿਆ ‘ਤੇ ਦੋਵੇਂ ਮੋਟਰਸਾਇਕਲ ਨੁਕਸਾਨੇ ਗਏ । ਇਸ ਸੜਕ ਹਾਦਸੇ ‘ਚ ਪ੍ਰਭਦੀਪ ਸਿੰਘ ਅਤੇ ਕੁਲਦੀਪ ਸਿੰਘ ਦੇ ਮੂੰਹ ਅਤੇ ਸਰੀਰ ਦੇ ਹੋਰ ਹਿੱਸਿਆ ‘ਚ ਕਾਫੀ ਸੱਟਾਂ ਵੱਜੀਆ । ਆਸ-ਪਾਸ ਦੇ ਦੁਕਾਨਦਾਰਾਂ ਵੱਲੋਂ ਡਾਇਲ 108 ਐਬੂਲੈਸ ਦੇ ਮੁਲਾਜ਼ਮਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ । ਡਾਇਲ 108 ਦੇ ਮੁਲਾਜ਼ਮਾਂ ਵੱਲੋਂ ਦੋਵੇਂ ਜਖਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭਰਤੀ ਕਰਵਾਇਆ ਗਿਆ । ਮੌਕੇ ‘ਤੇ ਪਹੁੰਚੇ ਏ.ਐਸ.ਆਈ ਲਖਵਿੰਦਰ ਸਿੰਘ ਨੇ ਦੋਵੇਂ ਮੋਟਰਸਾਇਕਲਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਸ਼ਾਹਕੋਟ ਵਿਖੇ ਮੋਟਰਸਾਇਕਲਾਂ ਦੀ ਆਪਸੀ ਟੱਕਰ ‘ਚ ਜਖਮੀ ਹੋਏ ਪ੍ਰਭਦੀਪ ਸਿੰਘ ਅਤੇ ਕੁਲਦੀਪ ਸਿੰਘ ਹਸਪਤਾਲ ‘ਚ ਜ਼ੇਰੇ ਇਲਾਜ਼ ਨਾਲ ਨੁਕਸਾਨੇ ਗਏ ਮੋਟਰਸਾਇਕਲ ।


Post a Comment