ਸਮਰਾਲਾ, 21 ਅਕਤੂਬਰ ( ਮੁਨੀਸ਼ ) : ਬੀਤੀ ਰਾਤ ਲੁਧਿਆਣਾ-ਚੰਡੀਗੜ ਸੜਕ ਤੇ ਪਿੰਡ ਚਾਹਿਲਾਂ ਦੇ ਨਜ਼ਦੀਕ ਇੱਕ ਕਾਰ ਦੇ ਦਰੱਖਤ ਵਿਚ ਵੱਜਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ । ਮਿਲੀ ਜਾਣਕਾਰੀ ਮੁਤਾਬਿਕ ਇੱਕ ਇੰਡੀਕਾ ਕਾਰ ਐਚ.ਆਰ. 12 ਐਲ.5496 ਜਿਹੜੀ ਕਿ ਇੱਕ ਵਿਆਹ ਦੇ ਸਮਾਗਮ ਤੋਂ ਬਾਅਦ ਸਮਰਾਲਾ ਤੋਂ ਕੂੰਮ ਕਲਾਂ ਨੂੰ ਵਾਪਸ ਪਰਤ ਰਹੀ ਸੀ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਇੱਕ ਦਰੱਖਤ ਨਾਲ ਜਬਰਦਸਤ ਟਕਰਾਈ ਜਿਸ ਨਾਲ ਕਾਰ ਵਿਚ ਸਵਾਰ ਅਵਤਾਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਕੋਹਾੜਾ ਅਤੇ ਅਮਰਜੀਤ ਸਿੰਘ ਪੁੱਤਰ ਜੁਆਲਾ ਸਿੰਘ ਵਾਸੀ ਕੂੰਮ ਕਲਾਂ , ਇਹਨਾਂ ਦੋਵੇਂ ਹੀ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ । ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਕਰ ਕੇ ਅੱਜ ਬਾਅਦ ਦੁਪਹਿਰ ਸਿਵਲ ਹਸਪਤਾਲ ਸਮਰਾਲਾ ਤੋਂ ਦੋਵੇਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਅਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਗਈ । ਇਹ ਟੱਕਰ ਇੰਨੀ ਜਿਆਦਾ ਭਿਆਨਕ ਸੀ ਕਿ ਨੁਕਸਾਨੀ ਕਾਰ ਦੇ ਫਰੰਟ ਹਿੱਸੇ ਦੇ ਟੁਕੜੇ ਦੂਰ ਦੂਰ ਤੱਕ ਖਿੰਡੇ ਦਿਖਾਈ ਦੇ ਰਹੇ ਸਨ ।
ਕਾਰ ਦਰੱਖਤ ‘ਚ ਵੱਜਣ ਨਾਲ ਦੋ ਦੀ ਮੌਤ
Sunday, October 21, 20120 comments

Post a Comment