ਦਸਤਾਰਬੰਦੀ ਮੁਕਾਬਲੇ ਕਰਵਾਏ ਗਏ

Sunday, October 21, 20120 comments


ਸਰਦੂਲਗੜ੍ਹ, ਝੁਨੀਰ 21 ਅਕਤੂਬਰ (ਸੁਰਜੀਤ ਸਿੰਘ ਮੋਗਾ, ਮਿੱਠੂ ਘੁਰਕਣੀ) ਪਿੰਡ ਘੁਰਕਣੀ ਵਿਖੇ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋ ਸਰਕਾਰੀ ਮਿਡਲ ਸਕੂਲ 'ਚ ਬੱਚਿਆ ਦੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ। ਜਿਸ ਵਿਚ 14 ਬੱਚਿਆ ਨੇ ਭਾਗ ਲਿਆ। ਇਸ ਮੌਕੇ ਮਾਲਵਾ ਖੇਤਰ ਦੇ ਪ੍ਰਚਾਰਕ ਗੁਰਮੀਤ ਸਿੰਘ ਮਲਕੋ ਨੇ ਬੱਚਿਆ ਨੂੰ ਦਸਤਾਰਾ ਲਈ ਉਤਸਾਹਿਤ ਕੀਤਾ ਅਤੇ ਪੱਗਾ ਦੀ ਮੱਹਤਤਾ ਬਾਰੇ ਦੱਸਿਆ ਗਿਆ। ਇਸ ਮੁਕਾਬਲੇ ਵਿਚ ਪਿੰਡ ਦੇ ਮੋਹਤਬਰ ਬੰਦੇ ਵੀ ਸਾਮਿਲ ਹੋਏ।ਸਕੂਲ ਦੇ ਅਧਿਆਪਕਾ ਨੇ ਬੱਚਿਆ ਅਤੇ ਬੱਚੀਆ ਨੂੰ ਪੱਗਾ ਬੰਨਣ ਅਤੇ ਸਿਰਾ ਤੇ ਚੰਨੀਆ ਲੈਣ ਲਈ ਪ੍ਰੇਰਿਆ ਕੀਤਾ। ਇਹ ਪਿੰਡ ਦਾ ਅਜਿਹਾ ਇੱਕੋ-ਇੱਕ ਸਕੂਲ ਹੈ ਜਿੱਥੇ ਸਾਰੇ ਬੱਚੇ ਸਿਰ ਢੱਕ ਕੇ ਆਉਦੇ ਹਨ। ਇਸ ਮੌਕੇ ਮੁੱਖ ਅਧਿਆਪਕ ਘੁਰਕਣੀ ਵੱਜੋ ਕੰਮ ਕਰ ਰਹੇ ਅਮਨਦੀਪ ਸਿੰਘ ਪੀ.ਟੀ.ਆਈ. ਸਰਦੂਲਗੜ੍ਹ ਅਤੇ ਜਗਜੀਤ ਸਿੰਘ ਨੇ ਬੱਚਿਆ ਨੂੰ ਪੰਜਾਬੀ ਵਿਰਸੇ ਨਾਲ ਜੋੜਣ ਲਈ ਲਈ ਪ੍ਰੇਰਿਤ ਕੀਤਾ।  ਮੁਕਾਬਲੇ ਦੌਰਾਨ ਯੂਥ ਅਕਾਲੀ ਅਮਨਦੀਪ ਸਿੰਘ ਮਾਨ ਵਿਸੇਸ ਤੌਰ ਤੇ ਪਹੁੰਚੇ। ਮੁਕਾਬਲੇ ਵਿਚ ਪੁਜੀਸਨਾ ਲੈਣ ਵਾਲੇ 14 ਬੱਚਿਆ ਨੂੰ ਮੈਡਲਾ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਮੈਬਰ, ਅਮ੍ਰਿਤਪਾਲ ਸਿੰਘ ਝੁਨੀਰ, ਪਰਮਿਲਾ ਰਾਣੀ, ਅਵੀਨਾਸ ਗਰਗ ਆਦਿ ਹਾਜਿਰ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger