ਹਰਬੰਸ ਸਿੰਘ ਧਿੰਜਣ ਪ੍ਰਧਾਨ ਅਤੇ ਇੰਦਰਜੀਤ ਸਿੰਘ ਢੇਰੀਆ ਜਨਰਲ ਸਕੱਤਰ ਚੁਣੇ

Friday, October 26, 20120 comments


ਸ਼ਾਹਕੋਟ, 26 ਅਕਤੂਬਰ (ਸਚਦੇਵਾ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੀ ਚੋਣ, ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਹਰਬੰਸ ਸਿੰਘ ਧਿੰਜਣ ਦੀ ਪ੍ਰਧਾਨਗੀ ਹੇਠ ਸਰਵ ਸੰਮਤੀ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਈ । ਇਸ ਮੌਕੇ ਵੱਡੀ ਗਿਣਤੀ ‘ਚ ਸ਼ਹਿਰ ਦੇ ਲੋਕ ਸ਼ਾਮਲ ਹੋਏ । ਇਸ ਮੌਕੇ ਸਭ ਤੋਂ ਪਹਿਲਾ ਵੱਖ-ਵੱਖ ਮੁਦਿਆ ‘ਤੇ ਵਿਚਾਰਾਂ ਕੀਤੀਆ ਗਈਆਂ । ਉਪਰੰਤ ਸਰਵ ਸੰਮਤੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 24 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਹਰਬੰਸ ਸਿੰਘ ਧਿੰਜਣ ਪ੍ਰਧਾਨ, ਪਰਮਜੀਤ ਸਿੰਘ ਝੀਤਾ ਮੀਤ ਪ੍ਰਧਾਨ, ਮਨਜੀਤ ਸਿੰਘ ਭਾਟੀਆ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਥਿੰਦ ਖਚਾਨਚੀ, ਇੰਦਰਜੀਤ ਸਿੰਘ ਢੇਰੀਆ ਜਨਰਲ ਸਕੱਤਰ, ਸੁਰਿੰਦਰ ਸਿੰਘ ਪੱਦਮ ਸਹਾਇਕ ਸਕੱਤਰ ਚੁਣੇ ਗਏ, ਜਦ ਕਿ ਸੁਖਵਿੰਦਰ ਸਿੰਘ ਪਨੇਸਰ, ਗੁਰਪ੍ਰੀਤ ਸਿੰਘ ਪਨੇਸਰ, ਮਨਪ੍ਰੀਤ ਸਿੰਘ, ਹਰਪਾਲ ਸਿੰਘ ਰੂਪਰਾ, ਚੰਦਾਂ ਸਿੰਘ ਮਿਸਤ੍ਰੀ, ਅਜੀਤ ਸਿੰਘ ਓਪਰੇਟਰ, ਗਿਆਨ ਸਿੰਘ ਮਿਸਤ੍ਰੀ, ਨਰਿੰਦਰ ਸਿੰਘ ਰਾਣਾ, ਜਥੇਦਾਰ ਸਤਨਾਮ ਸਿੰਘ ਖਾਲਸਾ, ਗੁਰਭੇਜ ਸਿੰਘ ਧੰਜਲ, ਤਰਲੋਕ ਸਿੰਘ ਗੋਲਰ (ਯੂ.ਐਸ.ਏ), ਜਸਵੰਤ ਸਿੰਘ ਕੈਂਥ, ਹਰਭਜਨ ਸਿੰਘ ਚਤਰੱਥ, ਪਿਆਰਾ ਸਿੰਘ ਡੱਬ, ਪ੍ਰੀਤਮ ਸਿੰਘ ਮਝੈਲ, ਨਿਰਮਲ ਸਿੰਘ ਬਾਠਾਵਾਲੇ, ਨਿਰਮਲ ਸਿੰਘ ਨਿੰਮੀ ਅਤੇ ਬਲਵਿੰਦਰ ਸਿੰਘ ਚੰਦੀ ਨੂੰ ਮੈਂਬਰ ਚੁਣਿਆ ਗਿਆ । ਇਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੇ ਪ੍ਰਧਾਨ ਹਰਬੰਸ ਸਿੰਘ ਧਿੰਜਣ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਮੁੱਖ ਫਰਜ ਹੈ, ਜਿਸ ਨੂੰ ਅਸੀਂ ਸਾਰੇ ਰਲ ਮਿਲ ਕੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਾਇਮ ਰੱਖਾਗੇ । ਉਨ•ਾਂ ਕਿਹਾ ਕਿ ਮੈਂ ਗੁਰਦੁਆਰਾ ਸਾਹਿਬ ਦੇ ਵਿਕਾਸ ਕਾਰਜਾ ਲਈ ਸਮੂਹ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਚੱਲਾਗਾਂ । 

ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਬੰਸ ਸਿੰਘ ਧਿੰਜਣ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger