ਸ਼ਾਹਕੋਟ, 26 ਅਕਤੂਬਰ (ਸਚਦੇਵਾ) ਅੰਤਰਰਾਸ਼ਟਰੀ ਕਮੇਡੀ ਕਿੰਗ ਜਸਪਾਲ ਭੱਟੀ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆ ਹੈਲਪਲਾਈਨ ਗਰੁੱਪ ਸ਼ਾਹਕੋਟ ਦੇ ਪ੍ਰਧਾਨ ਸੀਤਾ ਰਾਮ ਠਾਕੁਰ, ਜਨਰਲ ਸਕੱਤਰ ਅਸ਼ਵਨੀ ਜਿੰਦਲ, ਸਮਾਜ ਸੇਵਕ ਅਮਨ ਮਲਹੌਤਰਾ, ਸਾਬਕਾ ਐਮ.ਸੀ ਤਾਰਾ ਚੰਦ, ਅੰਤਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਦੇ ਸ਼ਹਿਰੀ ਪ੍ਰਧਾਨ ਡਾਕਟਰ ਸੁਰਿੰਦਰਪਾਲ ਸਿੰਘ ਕਾਲੜਾ, ਜਨਰਲ ਸਕੱਤਰ ਤਰਨਦੀਪ ਸਿੰਘ ਰੂਬੀ, ਸਕੱਤਰ ਪ੍ਰਦੀਪ ਕੁਮਾਰ ਡੱਬ, ਔਰਗੇਨਾਈਜਰ ਸੈਕਟਰੀ ਅਮਿਤ ਅਰੋੜਾ, ਪਿੰਡ ਕੋਹਾੜ ਖੁਰਦ ਦੇ ਸਰਪੰਚ ਸੰਤੋਖ ਸਿੰਘ ਸੋਢੀ, ਮਨੁੱਖੀ ਅਧਿਕਾਰ ਸੰਸਥਾ ਦੇ ਬਲਾਕ ਚੇਅਰਮੈਨ ਪ੍ਰੇਮ ਸਿੰਘ, ਮਨੁੱਖੀ ਅਧਿਕਾਰ ਪ੍ਰੈੱਸ ਕਲੱਬ ਦੇ ਸੂਬਾ ਜਨਰਲ ਸਕੱਤਰ ਕਮਲਜੀਤ ਸਿੰਘ ਭੱਟੀ, ਜਿਲ ਚੇਅਰਮੈਨ ਅਮਨਦੀਪ ਸੋਨੂੰ, ਪ੍ਰਧਾਨ ਰੂਪ ਲਾਲ ਸ਼ਰਮਾਂ, ਮੇਲਿਆ ਦੇ ਬਾਦਸ਼ਾਹ ਗੁਰਨਾਮ ਸਿੰਘ ਨਿੱਧੜਕ, ਟ੍ਰਾਂਸਪੋਰਟਰ ਮਨਜੀਤ ਸਿੰਘ ਸੱਤਾ, ਰਿੰਕੂ ਗੁਪਤਾ ਆਦਿ ਨੇ ਕਿਹਾ ਕਿ ਜਸਪਾਲ ਭੱਟੀ ਨੇ ਆਪਣੀ ਕਮੇਡੀ ਰਾਹੀ ਜਿਥੇ ਸਰੋਤਿਆ ਨੂੰ ਆਪਣੇ ਵੱਲ ਅਕਰਸ਼ਿਤ ਕੀਤਾ ਸੀ, ਉੱਥੇ ਕਮੇਡੀ ਰਾਹੀ ਅਨੇਕਾਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਵੀ ਸੰਦੇਸ਼ ਦਿੱਤਾ ਹੈ । ਉਨ•ਾਂ ਦੀ ਕਮੇਡੀ ਦੀ ਖਾਸੀਅਤ ਰਹੀ ਹੈ ਕਿ ਉਹ ਸਮਾਜਿਕ ‘ਤੇ ਰਾਜਨੀਤੀਕ ਸਮੱਸਿਆਵਾਂ ਨੂੰ ਵਿਅੰਗਾਤਮਿਕ ਢੰਗ ਨਾਲ ਪੇਸ਼ ਕਰਦੇ ਸਨ । ਉਨ•ਾਂ ਦੀ ਕਮੇਡੀ ਨੇ ਆਪਣੇ ਸੂਬੇ ਨੂੰ ਬਹੁਤ ਮਾਣ ਅਤੇ ਸਤਿਕਾਰ ਦਵਾਇਆ ਹੈ । ਜਿਥੇ ਉਹ ਸਮੇਂ-ਸਮੇਂ ‘ਤੇ ਨੌਜਵਾਨਾਂ ਨੂੰ ਇੱਕ ਚੰਗਾਂ ਸੰਦੇਸ਼ ਦਿੰਦੇ ਰਹੇ ਹਨ, ਉਥੇ ਸੂਬੇ ਦੀ ਤਰੱਕੀ ਲਈ ਵੀ ਉਨ ਦਾ ਬੇਹੱਦ ਯੋਗਦਾਨ ਰਿਹਾ ਹੈ । ਉਨ ਦੀ ਮੌਤ ਹੋਣ ਨਾਲ ਸਾਡੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ ।

Post a Comment