ਕੋਟਕਪੂਰਾ/ਅਕਤੂਬਰ/ਜੇ.ਆਰ.ਅਸੋਕ/ਸਥਾਨਕ ਸ਼ਹਿਰ ਦੇ ਬੱਤੀਆਂ ਵਾਲਾ ਚੌਂਕ ਨਜ਼ਦੀਕ ਇਕ ਸੂਫੀਆਨਾ ਸ਼ਾਮ ਸਾਈਂ ਲਾਡੀ ਸ਼ਾਹ ਜੀ ਦੇ ਨਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਬਾਬਾ ਲਾਡੀ ਸ਼ਾਹ ਸੇਵਾ ਦਲ ਕੋਟਕਪੂਰਾ ਵੱਲੋਂ ਇਸਦੇ ਪੁਖਤਾ ਇੰਤਜ਼ਾਮ ਅਤੇ ਨਿਗਰਾਨੀ ਹੇਠ ਕੀਤਾ ਗਿਆ । ਇਸ ਸੂਫੀਆਨਾ ਸ਼ਾਮ ਦਾ ਆਗਾਜ਼ ਸੂਫੀ ਸੰਤ ਬਾਬਾ ਵਿੱਕੀ ਸਾਈਂ ਜੀ ਨਕੋਦਰ ਵਾਲਿਆਂ ਨੇ ਬਾਬਾ ਮੁਰਾਦ ਸ਼ਾਹ ਜੀ ਦੇ ਸਰੂਪ ਸਾਹਮਣੇ ਚਿਰਾਗ ਰੌਸ਼ਨ ਕਰਕੇ ਕੀਤਾ ਅਤੇ ਸੇਵਾ ਦਲ ਦੇ ਸੇਵਕਾਂ ਅਤੇ ਸਮੂਹ ਸੰਗਤਾਂ ਦੀ ਕਾਮਯਾਬੀ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ । ਇਸ ਸੂਫੀਆਨਾ ਸ਼ਾਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ । ਬਾਬਾ ਜੀ ਦੇ ਸ਼ਰਧਾਲੂਆਂ ਨੇ ਬਾਬਾ ਵਿੱਕੀ ਸਾਈਂ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ । ਸਟੇਜ ਸੰਚਾਲਕ ਦੀ ਭੂਮਿਕਾ ਦੇਸ ਰਾਜ ਸ਼ਰਮਾ ਨੇ ਬਾਖੂਬੀ ਨਿਭਾਈ । ਇਸ ਮੌਕੇ ਮਸ਼ਹੂਰ ਕੱਵਾਲ ਮਲਕ ਖਾਨ ਜੀ ਨੂੰ ਸਟੇਜ ਤੇ ਸੱਦਾ ਦਿੱਤਾ ਜਿਨ•ਾਂ ਖੂਬਸੂਰਤ ਕਵਾਲੀਆਂ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ । ਇਸਤੋਂ ਬਾਅਦ ਵਾਰੀ ਆਈ ਸੂਫੀ ਗਾਇਕ ਕੰਵਰ ਗਰੇਵਾਲ ਜੀ ਦੀ ਜਿਸਨੇ ’’ਨਾ ਜਾਈਂ ਮਸਤਾਂ ਦੇ ਵਿਹੜੇ, ਛੱਲਾ ਸਾਈਂ, ਤੂੰਬਾ ਆਦਿ ਗਾ ਕੇ ਸੰਗਤਾਂ ਨੂੰ ਝੂਮਣ ਤੇ ਮਜ਼ਬੂਰ ਕਰ ਦਿੱਤਾ । ਇਸਤੋਂ ਬਾਅਦ ਮੰਦਰ ਮਨਾਵਾਂ ਵਾਲੇ ਨੇ ਘੋੜੀ ਸਾਈਂ ਦੀ, ਚਰਖਾ, ਜੁਗਨੀ ਸਾਈਆਂ ਦੀ ਪੇਸ਼ ਕਰਕੇ ਸੰਗਤਾਂ ਦੀ ਵਾਹ-ਵਾਹ ਖੱਟੀ । ਅਖੀਰ ਵਿਚ ਵਾਰੀ ਪੰਜਾਬ ਦੇ ਮਸ਼ਹੂਰ ਕੱਵਾਲ ਬੰਟੀ ਬਲਦੇਵ ਜਲੰਧਰ ਵਾਲਿਆਂ ਦੀ ਆਈ ਜਿਨ•ਾਂ ਨੇ ਆਪਣੀ ਮਸ਼ਹੂਰ ਕੱਵਾਲੀ ਮੇਰੇ ਲਾਡੀ ਸ਼ਾਹ ਬਾਬਾ ਮੈਂ ਸਦਾ ਸੁਹਾਗਣ ਤੇਰੀ ਨਾਲ ਸ਼ੁਰੂਆਤ ਕਰਕੇ ਮਸਤ ਕਲਾਮਾਂ ਨਾਲ ਸੰਗਤਾਂ ਨੂੰ ਕੀਲ•ਕੇ ਰੱਖਿਆ ਤੇ ਦਰਸ਼ਕਾਂ ਨੂੰ ਖੂਬ ਨੱਚਣ ਲਈ ਮਜ਼ਬੂਰ ਕਰ ਦਿੱਤਾ । ਕੱਵਾਲ ਬੰਟੀ ਜੀ ਨੇ ਸਭ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਇਸ ਖੂਬਸੂਰਤ ਮਹਿਫਲ ਦੀ ਸਮਾਪਤੀ ਸੂਰਜ ਦੀਆਂ ਕਿਰਨਾਂ ਨਿਕਲਣ ਤੋਂ ਪਹਿਲਾਂ ਖਤਮ ਕਰ ਦਿੱਤੀ ਗਈ ।

Post a Comment