ਕੋਟਕਪੂਰਾ/3ਨਵੰਬਰਰ/ ਜੇ.ਆਰ.ਅਸੋਕ/ ਸਥਾਨਕ ਨਹਿਰੂ ਮਾਰਕਿਟ ਸਥਿਤ ਸੁਨਿਆਰੇ ਦੀ ਦੁਕਾਨ
ਤੋ
ਤਿੰਨ ਚਾਰ ਵਜੇ ਦੇ ੇਕਰੀਬ ਇਕ ਵਿਅਕਤੀ ਵੱਲੋਂ ਧਾਰਮਿਕ ਲਾਕਟ ਖਰੀਦਣ ਤੇ ਭਾਰੀ ਵਜ਼ਨੀ ਚੀਜ਼ ਨਾਲ ਘਿਸਾਉਣ ਦੀ ਮੰਗ ਕਰਨ ਤੇ ਸੁਨਿਆਰੇ ਨੇ ਤਿਜੋਰੀ ਵਿੱਚੋ
ਸਾਢੇ ਤਿੰਨ ਲੱਖ ਰੁਪਏ ਦੀ
ਕੀਮਤ ਦੀਆਂ ਸੋਨੇ ਦੀਆਂ ਚੈਨੀਆਂ ਤੇ ਇਕ ਡਾਇਮੰਡ ਮੁੰਦਰੀ ਵਾਲਾ ਡੱਬਾ ਦੇਣ ਤੇ ਚੋਰੀ ਕਰਨ ਦਾ
ਸਮਾਚਾਰ ਪ੍ਰਾਪਤ ਹੋਇਆ ਹੈ। ਗਣਪਤੀ ਜਵੈਲਰਜ਼ ਦੇ
ਮਾਲਿਕ ਘਨਸ਼ਾਮ ਦਾਸ ਗੁਪਤਾ ਪੁੱਤਰ ਰਾਮ ਜੀ ਲਾਲ ਨੇ ਦੱਸਿਆ ਕਿ ਇਕ ਵਿਅਕਤੀ ਵੱਲੋਂ ਦੁਕਾਨ ਤੇ ਆ ਕੇ ਧਾਰਮਿਕ ਲਾਕਟ ਦਿਖਾਉਣ ਲਈ ਕਿਹਾ ਅਤੇ ਉਸਨੇ ਬਾਅਦ ਵਿਚ ਦੋ ਹਜ਼ਾਰ ਰੁਪਏ ਦੇ ਕੇ ਇਸਨੂੰ ਖਰੀਦ ਲਿਆ। ਦੁਕਾਨ ਮਾਲਕ ਨੇ ਦੱਸਿਆ ਕਿ ਨੌਸਰਬਾਜ਼ ਨੇ ਇਸ ਲਾਕਟ ਨੂੰ ਸੋਨੇ ਦੀ ਕਿਸੇ ਭਾਰੀ ਵਸਤੂ ਨਾਲ ਘਿਸਾਉਣ ਬਾਰੇ ਮੰਗ ਕੀਤੀ ਕਿਉਕਿ ਉਸਨੇ ਦੱਸਿਆ ਕਿ ਮੈਨੂੰ ਪੰਡਿਤ ਨੇ ਇਸ ਲਾਕਟ ਨੂੰ ਭਾਰੀ ਚੀਜ਼ ਨਾਲ ਛੋਹਣ ਲਈ ਕਿਹਾ ਸੀ। ਗ੍ਰਾਹਕ ਦੀ ਮੰਗ ਤੇ ਦੁਕਾਨ ਮਾਲਿਕ ਨੇ ਆਪਣੀ ਤਜ਼ੋਰੀ ’ਚੋ ਸੋਨੇ ਦੀਆਂ ਚੈਨੀਆਂ ਵਾਲਾ ਇਕ ਲਿਫਾਫਾ ਕੱਢਿਆ ਤੇ ਉਸ ਲਾਕਿਟ ਨੂੰ ਉਹਨਾਂ ਚੀਜ਼ਾਂ ਨਾਲ ਘਿਸਾਉਣ ਲੱਗ ਪਿਆ । ਗ੍ਰਾਹਕ ਨੇ ਮੰਗ ਕੀਤੀ ਕਿ ਮੈਂ ਇਸ ਲਾਕਟ ਨੂੰ ਤਸੱਲੀਬਖਸ਼ ਤਰੀਕੇ ਨਾਲ ਘਿਸਾਉਦਾ ਹਾਂ ਅਤੇ ਦੁਕਾਨ ਮਾਲਿਕ ਨੂੰ ਇਸ ਤਰੀਕੇ ਨਾਲ ਆਪਣੀਆਂ ਗੱਲਾਂ ਵਿਚ ਲਗਾ ਕੇ ਥੈਲੀ ਵਿਚੋਂ ਸੋਨੇ ਦੀਆਂ ਸੱਤ ਚੈਨੀਆਂ ਤੇ ਇਕ ਡਾਇਮੰਡ ਦੀ ਮੁੰਦਰੀ ਲੈ ਕੇ ਰਫੂ ਚੱਕਰ ਹੋ ਗਿਆ। ਜਿਕਰਯੋਗ
ਹੈ
ਕਿ ਆਧਿਨੁਕ ਯੁਗ ਵਿੱਚ ਮਨੁੱਖ 10 ਰਪੈ ਦਾ ਯਕੀਨ ਨਹੀ ਕਰਦਾ , ਉਕਤ ਵਿਅੱਕਤੀ ਨੇ 2,000 ਰਪੈ ਦਾ
ਲਾਕਿਟ ਖਰੀਦਣ ਵਾਲੇ ਵਿਅੱਕਤੀ ਤੇ ਸਾਢੇ ੰਿਤੰਨ ਲੱਖ ਦਾ ਵਿਸਵਾਸ ਕਰ ਲਿਆ , ਉਕਤ ਮਾਮਲਾ ਪਤਾ ਨਹੀ ਪੁਲਿਸ ਤਫਤੀਸ ਵਿੱਚ ਕੀ ਮੌੜ ਲੈਂਦਾ ਹੈ ਇਹ ਤਾ ਆਉਣ ਵਾਲਾ ਸਮਾ ਹੀ ਦੱਸੇਗਾ।
ਇਸ
ਸਬੰਧੀ ਸਥਾਨਕ ਥਾਨਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ
ਇਕਬਾਲ ਸਿੰਘ ਨੇ
ਦੱਸਿਆ ਕਿ ਉਕਤ ਮਾਮਲੇ ਸਬੰਧੀ ਬੜੀ ਬਰੀਕੀ ਨਾਲ ਜਾਚ ਪੜਤਾਲ ਕਰ ਰਹੇ ਹਾ। ਜੋ ਤੱਤ ਸਾਹਮਣੇ ਆਉਣਗੇ , ਉਸੇ ਆਧਾਰ ਤੇ ਪਰਚਾ ਦਰਜ ਕੀਤਾ ਜਾਵੇਗਾ
- ਗਣਪਤੀ ਜਵੈਲਰਜ਼ ਵਿਖੇ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ
ਮਾਲਕ ਤੇ ਹੋਰ।


Post a Comment