ਖੰਨਾ, - ਵਿਸ਼ਵ ਬੇਗਮਪੁਰਾ ਮਿਸ਼ਨ ਵੈਲਫੇਅਰ ਸੁਸਾਇਟੀ ਪੰਜਾਬ ਖੰਨਾ ਦੇ ਸੰਚਾਲਕ ਬਾਵਾ ਬਲਵੀਰ ਦਾਸ (ਮਹੰਤ), ਸਰਬ ਧਰਮ ਵੈਲਫੇਅਰ ਸੰਸਥਾ ਦੇ ਜਨਰਲ ਸਕੱਤਰ ਭੁਪਿੰਦਰ ਜੱਸਲ ਅਤੇ ਗਾਇਕ ਅਮਰਜੀਤ ਮਹਿਮੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਾਂਝੀਵਾਲਤਾ ਦੇ ਪ੍ਰਤੀਕ ਤਿਉਹਾਰ ਦੁਸਹਿਰਾ, ਦੀਵਾਲੀ, ਮਹਾਂਰਿਸ਼ੀ ਵਾਲਮੀਕਿ ਜੰਯਤੀ, ਸ਼੍ਰੀ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੰਨਾ ਵਿਖੇ ਵੱਖ- ਵੱਖ ਅਖਬਾਰਾਂ ਨਾਲ ਸਬੰਧਿਤ ਪੱਤਰਕਾਰਾਂ, ਸਹਿਤਕ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੀਆਂ ਸਖਸ਼ੀਅਤਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਨ ਸਬੰਧੀ ਵੱਖ ਵੱਖ ਧਾਵਾਂ ’ਤੇ ਫਲੈਕਸ (ਹੋਰਡਿੰਗ ਬੋਰਡਾਂ) ਲਗਾਏ ਗਏ ਸਨ ਪ੍ਰੰਤੂੁ ਕੁੱਝ ਅਣਪਛਾਤੇ ਜਾਂ ਨਿੱਜੀ ਰੰਜ਼ਿਸ਼ ਵਾਲੇ ਵਿਅਕਤੀਆਂ ਵੱਲੋਂ ਇਹ ਫਲੈਕਸ (ਹੋਰਡਿੰਗ ਬੋਰਡਾਂ) ਉਥੋ ਚੋਰੀ ਕਰ ਲਏ ਅਤੇ ਕਈ ਹੋਰ ਬੋਰਡ ਵੀ ਸ਼ਰਾਰਤੀ ਅਨਸਰਾਂ ਵੱਲੋਂ ਪਾੜ ਵੀ ਦਿੱਤੇ ਗਏ ਹਨ।
ਉਕਤ ਸੰਸਥਾਵਾਂ ਦੇ ਆਗੂਆਂ ਨੇ ਅਜਿਹੀ ਘਿਨਾਉਣ ਹਰਕ ਕਰਨ ਵਾਲਿਆਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਅਜਿਹੀ ਹਰਕਤ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੋਰਨਾਂ ਤੋਂ ਇਲਾਵਾ ਲੋਕ ਗਾਇਕ ਗੁਰਜੰਟ ਜੰਟੀ, ਬਲਵੀਰ ਰਾਏ, ਸਾਗਰ ਬਰਨ, ਬਲਵਿੰਦਰ ਬਿੱਲਾ, ਕੇਵਲ ਕੁੱਲੇਵਾਲ, ਕਪਤਾਨ ਕੰਮਾ, ਹੌਲਦਾਰ ਵਰਿੰਦਰ ਸਿੰਘ ਖੰਨਾ, ਪਰਮਜੀਤ ਸਿੰਘ ਧੀਮਾਨ, ਬਲਵਿੰਦਰ ਸਿੰਘ ਗੁਰੂ, ਬਿੰਦਰ ਰਾਜੇਵਾਲੀਆ, ਗੁਰਜੋਤ ਸਿੰਘ, ਰਵੀ ਬਾਵਾ ਨੇ ਫਲੈਕਸ (ਹੋਰਡਿੰਗ ਬੋਰਡਾਂ) ਉਤਾਰਨ ਅਤੇ ਚੋਰੀ ਕਰਨ ਦੀ ਨਿਖੇਧੀ ਕੀਤੀ ਹੈ।


Post a Comment