ਖੰਨਾ, 14 ਨਵੰਬਰ (ਥਿੰਦ ਦਿਆਲਪੁਰੀਆ) ਖੰਨਾ ਪੁਲਸ ਅਧੀਨ ਆਉਂਦੇ ਸਮਰਾਲਾ ਥਾਣੇ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਇਕ ਜਾਅਲਸਾਜ ਵਿਅਕਤੀ ਜਸਵੀਰ ਸਿੰਘ ਪੁ¤ਤਰ ਜਸਵਿੰਦਰ ਸਿੰਘ ਪੁ¤ਤਰ ਸੁਖਚੈਨ ਸਿੰਘ ਵਲੋਂ ਪਾਸਪੋਰਟ ਦਫਤਰ ਚੰਡੀਗੜ ਨੂੰ ਗਲਤ ਜਾਣਕਾਰੀ ਦੇਕੇ ਸੁਖਵਿੰਦਰ ਸਿੰਘ ਦੇ ਨਾਂਅ ਦਾ ਪਾਸਪੋਰਟ ਜਾਰੀ ਕਰਵਾ ਲਿਆ ਜਿਸਤੇ ਸਾਹਨੇਵਾਲ ਪੁਲਸ ਦੇ ਡੀ ਐਸ ਪੀ ਵਲੋਂ ਕੀਤੀ ਪੜਤਾਲ ਮੁਤਾਬਿਕ ਉਹ ਜਸਵਿੰਦਰ ਸਿੰਘ ਨਹੀਂ ਜਸਵੀਰ ਸਿੰਘ ਹੈੇ ਜਿਸਤੇ ਸਾਲ 1999 ਵਿਚ ਪਰਚਾ ਦਰਜ ਹੋਇਆ ਸੀ । ਨਾਮਜਦ ਦੋਸੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 420,467,468 ਤੇ 471 ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈੇ। ਇਸੇ ਤਰ•ਾ ਸਿਟੀ ਖੰਨਾ ਦੇ ਥਾਣੇਦਾਰ ਜਰਨੈਲ ਸਿੰਘ ਵਲੋਂ ਸਮਾਧੀ ਰੋਡ ਕੋਲੋਂ ਨਰੋਤਮ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਅਮਿਤ ਗੋਇਲ ਪੁ¤ਤਰ ਸੁਨੀਲ ਗੋਇਲ ਨੂੰ 10 ਗ੍ਰਾਮ ਸਮੈਕ ਸਮੇਤ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿ¤ਤੀ ਹੈੇ ।

Post a Comment