ਮਾਤਾ ਜੀ ਸ੍ਰੀਮਤੀ ਸ਼ਿਆਮ ਕੌਰ (106) ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ
Friday, November 23, 20120 comments
ਖੰਨਾ 23 ਨਵੰਬਰ ( ਥਿੰਦ ) : ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੀਨੀਅਰ ਆਗੂ ਤੇ ਹਲਕਾ ਮਾਛੀਵਾੜਾ ਸਾਹਿਬ ਦੇ ਇੰਚਾਰਜ ਜਥੇਦਾਰ ਅਮਰਜੀਤ ਸਿੰਘ ਬਾਲਿਉਂ ਨੂੰ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਸ਼ਿਆਮ ਕੌਰ (106) ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ, ਜਿਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸਮਸ਼ਾਨਘਾਟ ਵਿਚ ਕਰ ਦਿੱਤਾ ਗਿਆ । ਇਸ ਸਮੇਂ ਨਗਰ ਨਿਵਾਸੀਆਂ ਤੋਂ ਇਲਾਵਾ ਇਲਾਕੇ ਦੇ ਉਘੇ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ਅਤੇ ਉਹਨਾਂ ਨਾਲ ਆਪਣੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ । ਮਾਤਾ ਜੀ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 30 ਨਵੰਬਰ ਦਿਨ ਸ਼ੁੱਕਰਵਾਰ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਵਿਚ ਪਾਏ ਜਾਣਗੇ।
ਜਥੇਦਾਰ ਬਾਲਿਉਂ ਮਾਤਾ ਜੀ ਦੀ ਚਿਤਾ ਨੂੰ ਅਗਨੀ ਦਿੰਦੇ ਹੋਏ ।
--------------------------------------------------

Post a Comment