ਅਨੰਦਪੁਰ ਸਾਹਿਬ, 23 ਨਵੰਬਰ (ਸੁਰਿੰਦਰ ਸਿੰਘ ਸੋਨੀ)ਅੱਜ ਅਨੰਦਪੁਰ ਸਾਹਿਬ ਦੇ ਪਾਵਨ ਗੁਰਦੁਆਰਾ ਭੌਰਾ ਸਾਹਿਬ ਤੋ ਰਿਣ ਉਤਾਰਨ ਯਤਨ ਯਾਤਰਾ ਪੂਰੇ ਜੋਸ਼ੋ ਖਰੋਸ਼ ਤੇ ਜੈਕਾਰਿਆਂ ਦੀ ਗੂੰਜ ਵਿਚ ਵਿਦਾ ਹੋਈ। ਇਸ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਵਿਸ਼ੇਸ਼ ਤੋਰ ਤੇ ਦਿਵਾਨ ਲਗਾਇਆ ਗਿਆ। ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਇਤਹਾਸਕ ਯਾਤਰਾ ਹੈ ਜੋ ਇਕੱਲੇ ਪੰਜਾਬ ਜਾਂ ਭਾਰਤ ਹੀ ਨਹੀ ਸਗੋ ਸਮੁੱਚੇ ਸੰਸਾਰ ਨੂੰ ਇਕ ਨਵੀ ਸੇਧ ਦੇਵੇਗੀ। ਉਨਾਂ ਕਿਹਾ ਸਿੱਖ ਧਰਮ ਸਾਂਝੀਵਾਲਤਾ ਦਾ ਧਰਮ ਹੈ ਜੇਕਰ ਇਸ ਦੇ ਪਾਵਨ ਸਿਧਾਂਤ ਸਾਰੀ ਦੁਨੀਆਂ ਤੱਕ ਪਹੁੰਚਾ ਦਿਤੇ ਜਾਣ ਤਾ ਸਾਰੇ ਸੰਸਾਰ ਵਿਚ ਅਮਨ ਦਾ ਮਹੋਲ ਤਿਆਰ ਹੋ ਸਕਦਾ ਹੈ। ਉਨਾਂ ਕਿਹਾ ਅੱਜ ਕੁਛ ਲੋਕ ਪੰਜਾਬ ਵਿਚ ਧਰਮ ਦੇ ਨਾਮ ਤੇ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨਾਂ ਤੋ ਸੁਚੇਤ ਹੋਣ ਦੀ ਲੋੜ ਹੈ। ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼੍ਰੀ ਦੇਵੀ ਦਿਆਲ ਨੇ ਇਸ ਮੋਕੇ ਕਿਹਾ ਕਿ ਅੱਜ ਤੋ 336 ਸਾਲ ਪਹਿਲਾਂ ਸਾਡੇ ਬਜੁਰਗ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਕਸ਼ਮੀਰ ਤੋ ਪੰਡਿਤਾਂ ਦਾ ਜੱਥਾ ਇਥੇ ਪਹੁੰਚਿਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦੇ ਕੇ ਹਿੰਦੁੂ ਧਰਮ ਦੀ ਰਖਿਆ ਕੀਤੀ ਸੀ। ਉਨਾਂ ਕਿਹਾ ਜੇਕਰ ਉਸ ਸਮੇ ਗੁਰੂ ਸਾਹਿਬ ਆਪਣੀ ਕੁਰਬਾਨੀ ਨਾ ਦਿੰਦੇ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਛ ਹੋਰ ਹੀ ਹੋਣਾ ਸੀ। ਉਨਾਂ ਪੰਡਿਤ ਮਦਨ ਮੋਹਨ ਮਾਲਵੀਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨਾਂ ਕਿਹਾ ਸੀ ਕਿ ਹਰ ਹਿੰਦੁੂ ਪਰਿਵਾਰ ਆਪਣੇ ਚੌਂ ਘੱਟੋ ਘੱਟ ਇਕ ਬੱਚਾ ਸਿੱਖ ਜਰੂਰ ਬਣਾਏ ਤੇ ਹਰ ਹਿੰਦੁੂ ਮੰਦਰ ਜਾਣ ਮੋਕੇ ਪਹਿਲਾ ਟੱਲ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦਾ ਵਜਾਏ। ਇਸ ਤੋ ਪਹਿਲਾਂ ਵਿਧਾਇਕ ਡਾ:ਦਲਜੀਤ ਸਿੰਘ ਚੀਮਾ,ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ,ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ,ਪਿੰ੍ਰ:ਸੁਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ; ਤਰਲੋਚਨ ਸਿੰਘ ਨੇ ਸਾਰੀਆਂ ਸੰਗਤਾਂ ਤੇ ਬ੍ਰਾਹਮਣ ਸਭਾ ਦਾ ਧੰਨਵਾਦ ਕੀਤਾ। ਇਸ ਮੋਕੇ ਸਖਤ ਸੁਰੱਖਿਆ ਪ੍ਰਬੰਧ ਸੀ ਤੇ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਸੀ। ਇਸ ਮੋਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ:ਮਨਜੀਤ ਸਿੰਘ,ਹੈਡ ਗੰ੍ਰਥੀ ਗਿ:ਸੁਖਵਿੰਦਰ ਸਿੰਘ,ਸ਼੍ਰੋਮਣੀ ਕਮੇਟੀ ਮੈਂਬਰ ਗੁਰਬਖਸ਼ ਸਿੰਘ ਖਾਲਸਾ, ਚੋਧਰੀ ਨੰਦ ਲਾਲ,ਬਾਬਾ ਜਰਨੈਲ ਸਿੰਘ,ਮੈਨੇਜਰ ਜਵਾਹਰ ਸਿੰਘ,ਜਥੇ:ਰਾਮ ਸਿੰਘ,ਠੇਕੇਦਾਰ ਗੁਰਨਾਮ ਸਿੰਘ,ਜਥੇ:ਸੰਤੋਖ ਸਿੰਘ,ਜਥੇ:ਹੀਰਾ ਸਿੰਘ,ਇੰਦਰਜੀਤ ਸਿੰਘ ਅਰੋੜਾ,ਬਲਰਾਮ ਪ੍ਰਾਸ਼ਰ ਗੰਨੂੰ,ਮਾਤਾ ਗੁਰਚਰਨ ਕੋਰ,ਬੀਬੀ ਕੁਲਵਿੰਦਰ ਕੋਰ,ਜਸਵਿੰਦਰ ਕੋਰ ਸੱਗੁੂ ਆਦਿ ਹਾਜਰ ਸਨ।
.jpg)


Post a Comment