ਪ੍ਰਾਈਵੇਟ ਕੰਪਨੀ ਦੇ ਮੀਟਰ ਰੀਡਰਾਂ ਦੀ ਗਲਤੀ ਦਾ ਖਮਿਆਜਾ ਭੁਗਤ ਰਹੇ ਹਨ ਖਪਤਕਾਰ ਬਿਨਾਂ ਰੀਡਿੰਗ ਲਏ ਹੀ ਭੇਜੇ ਬਿਲ
Friday, November 23, 20120 comments
ਭੀਖੀ,23ਨਵੰਬਰ-( ਬਹਾਦਰ ਖਾਨ )- ਬਿਜਲੀ ਦੇ ਬਿਲ ਵੰਡਣ ਲਈ ਠੇਕਾ ਦਿੱਤੇ ਜਾਣ ਵਾਲੀ ਇੱਕ ਪ੍ਰਾਈਵੇਟ ਕੰਪਨੀ ਦੇ ਮੀਟਰ ਰੀਡਰਾਂ ਦੀ ਗਲਤੀ ਦਾ ਖਮਿਆਜਾ ਖਪਤਕਾਰ ਭੁਗਤ ਰਹੇ ਹਨ। ਭੀਖੀ ਦੇ ਵਾਰਡ ਨੰ. 11, 12 ਅਤੇ 13 ਵਿੱਚ ਵਧੇਰੇ ਖਪਤਕਾਰ ਅਜਿਹੇ ਹਨ ਜਿੰਨਾਂ ਦੇ ਮੀਟਰਾਂ ਦੀ ਰੀਡਿੰਗ ਹੀ ਨਹੀ ਲਈ ਗਈ ਅਤੇ ਉਨਾਂ ਨੂੰ ਐਵਰੇਜ ਦੇ ਹਿਸਾਬ ਨਾਲ ਬਿਲ ਭੇਜ ਦਿੱਤੇ ਗਏ ਹਨ। ਸਥਾਨਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਵਿਖੇ ਇਕੱਤਰ ਹੋਏ ਅਜਿਹੇ ਵਧੇਰੇ ਖਪਤਕਾਰਾਂ ਨੇ ਪੱਤਰਕਾਰਾਂ ਨੂੰ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਇਹ ਗਲਤੀ ਉਨਾਂ ਦੀ ਨਹੀ ਬਲਕਿ ਉਕਤ ਪ੍ਰਾਈਵੇਟ ਕੰਪਨੀ ਦੇ ਮੀਟਰ ਰੀਡਰਾਂ ਦੀ ਹੈ ਜਿੰਨਾਂ ਨੇ ਉਨਾਂ ਨੂੰ ਮੀਟਰ ਦੀ ਰੀਡਿੰਗ ਲਏ ਵਗੈਰ ਹੀ ਬਿਲ ਭੇਜ ਦਿੱਤੇ ਹਨ ਅਤੇ ਬਿਲ ਵੀ ਇੰਨੀ ਤਦਾਦ ਵਿੱਚ ਹਨ ਕਿ ਉਨਾਂ ਨੂੰ ਭਰਨਾ ਮੁਸ਼ਕਿਲ ਹੋ ਰਿਹਾ ਹੈ। ਉਨਾਂ ਦੱਸਿਆ ਕਿ ਹੁਣ ਸਭ ਕੁਝ ਆਨਲਾਈਨ ਹੋ ਜਾਣ ਕਾਰਨ ਅਗਰ ਉਹ ਬਿਲ ਭਰ ਵੀ ਦਿੰਦੇ ਹਨ ਤਾਂ ਅਗਲੇ ਬਿਲਾਂ ਵਿੱਚ ਵੀ ਉਨਾਂ ਨੂੰ ਪੂਰੀ ਰੀਡਿੰਗ ਦੇ ਬਿਲ ਭਰਨੇ ਪੈਣਗੇ। ਇਸ ਮੌਕੇ ਲੱਛਾ ਸਿੰਘ, ਭੂਰਾ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਵਲੋਂ ਪਹਿਲਾਂ ਭੇਜੇ ਬਿਲ ਅਦਾ ਕੀਤੇ ਜਾਣ ਦੇ ਬਾਵਜੂਦ ਵੀ ਵਿਭਾਗ ਵਲੋਂ ਉਨਾਂ ਨੂੰ ਐਨ ਕੋਡ ਦੇ ਤਹਿਤ ਦੁਬਾਰਾ ਬਿਲ ਭੇਜ ਦਿੱਤੇ ਗਏ ਹਨ ਜਦੋਂ ਕਿ ਉਸ ਰੀਡਿੰਗ ਤੱਕ ਉਹ ਪਹਿਲਾਂ ਹੀ ਬਿਲ ਦੀ ਅਦਾਇਗੀ ਕਰ ਚੁੱਕੇ ਹਨ। ਖਪਤਕਾਰਾਂ ਨੇ ਕਿਹਾ ਕਿ ਉਕਤ ਪ੍ਰਾਈਵੇਟ ਕੰਪਨੀ ਦੇ ਮੀਟਰ ਰੀਡਰ ਅਜੇ ਪੂਰੀ ਤਰਾਂ ਜਾਣਕਾਰ ਨਹੀ ਹਨ ਅਤੇ ਉਨਾਂ ਘਰਾਂ ਤੋਂ ਬਾਹਰ ਲੱਗੇ ਮੀਟਰਾਂ ਦੀ ਰੀਡਿੰਗ ਵੀ ਨਹੀ ਲਈ ਜਿਸ ਕਾਰਨ ਉਹ ਅੱਜ ਵਿਭਾਗ ਵਲੋਂ ਉਨਾਂ ਨੂੰ ਭੇਜੇ ਜਾਣ ਵਾਲੇ ਬਿਲਾਂ ਦਾ ਖਮਿਆਜਾ ਭੁਗਤਣ ਲਈ ਸਥਾਨਕ ਅਧਿਕਾਰੀਆਂ ਨੂੰ ਇਥੇ ਮਿਲਣ ਆਏ ਹਨ। ਉਨਾਂ ਕਿਹਾ ਕਿ ਅਗਰ ਵਿਭਾਗ ਨੇ ਉਨਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਕੇਵਲ ਸਿੰਘ,ਅਜੈਬ ਸਿੰਘ,ਸੁਖਵਿੰਦਰ ਸਿੰਘ,ਦਰਸ਼ਨ ਸਿੰਘ,ਰਾਮ ਸਿੰਘ,ਸੰਤ ਸਿੰਘ,ਪ੍ਰਗਟ ਸਿੰਘ,ਹਰਭਜਨ ਸਿੰਘ,ਮਨਜੀਤ ਸਿੰਘ,ਜਸਵਿੰਦਰ ਸਿੰਘ ਵੀ ਹਾਜਰ ਸਨ। ਇਸ ਸੰਬੰਧੀ ਜਦੋਂ ਸਥਾਨਕ ਐਸਡੀਉ ਉ¤ਤਮ ਕੁਮਾਰ ਬਾਂਸਲ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਇਸ ਕੰਪਨੀ ਵਲੋਂ ਪਹਿਲੀ ਵਾਰ ਕੰਮ ਸ਼ੁਰੂ ਕੀਤੇ ਜਾਣ ਕਾਰਨ ਉਨਾਂ ਕੋਲ ਥੋੜਾ ਸਮੇਂ ਦੀ ਘਾਟ ਹੋਣ ਕਾਰਨ ਇਹ ਸਮੱਸਿਆ ਆ ਗਈ ਹੈ ਜਿਸਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।

Post a Comment