ਲੁਧਿਆਣਾ, 3 ਨਵੰਬਰ (ਸਤਪਾਲ ਸੋਨੀ): ਪੁਲਿਸ ਡਵੀਜ਼ਨ ਨੰ: 2 ਦੇ ਇੰਚਾਰਜ ਵੱਲੋਂ ਆਪਣੀ ਟੀਮ ਦੁਆਰਾ ਉਵਰਲਾਕ ਰੋਡ ਤੇ ਨਾਕਾ ਲਗਾਇਆ ਹੋਇਆ ਸੀ, ਸੜਕ ਤੇ ਯਾਮਹਾ ਮੋਟਰਸਾਈਕਲ ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਵਾਪਸ ਮੁੜਨ ਲੱਗੇ ਤਾਂ ਪੁਲਿਸ ਕਰਮੀ ਵੱਲੋਂ ਉਨ•ਾਂ ਦਾ ਪਿੱਛਾ ਕਰਕੇ ਰੋਕ ਲਿਆ। ਪਿੱਛੇ ਬੈਠੇ ਨੌਜਵਾਨ ਦੇ ਹੱਥ ’ਚ ਚਮੜੇ ਦਾ ਬੈਗ ਫੜਿਆ ਹੋਇਆ ਸੀ, ਜਿਸਦੀ ਤਲਾਸ਼ੀ ਲੈਣ ਤੇ ਉਸ ’ਚੋਂ 12 ਲੱਖ 49 ਹਜ਼ਾਰ ਰੁਪਏ ਦੀ ਨਗਦੀ ਮਿਲੀ। ਪੁੱਛਣ ’ਤੇ ਉਨ•ਾਂ ਵੱਲੋਂ ਕੋਈ ਸਹੀ ਜਵਾਬ ਨਾ ਦਿੱਤਾ ਗਿਆ। ਪੁਲਿਸ ਨੇ ਮੌਕੇ ’ਤੇ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਪ੍ਰਭਜੋਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਫਿਲੋਰ ਤੇ ਅਮਨਦੀਪ ਥਾਪਾ ਪੁੱਤਰ ਪ੍ਰੇਮ ਨਾਥ ਵਾਸੀ ਜੋਧੇਵਾਲ ਹੋਈ ਹੈ, ਪੁਲਿਸ ਨੇ ਨਗਦੀ ਤੇ ਮੋਟਰਸਾਈਕਲ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਪੁਲਿਸ ਵੱਲੋਂ ਦੋਸ਼ੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

Post a Comment