ਮਾਨਸਾ 3ਨਵੰਬਰ ( ਸਫਲਸੋਚ) ਮਾਨਸਾ ਵਿਖੇ ਪੰਜਾਬ ਸਰਕਾਰ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਵਲੋ ਗਰੀਬਾਂ ਲਈ ਮੁਫਤ ਮੈਗਾ ਕੈਂਪ ਨਹਿਰੂ ਕਾਲਜ ਅੰਦਰ ਲਗਾਇਆ ਗਿਆ।ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਇਹ ਕੈਂਪ ਗਰੀਬ ਲੋਕਾਂ ਦੇ ਭਲੇ ਲਈ ਰੱਖਿਆ ਸੀ ਜਿਸ ਵਿੱਚ ਹਜਾਰਾ ਦੀ ਗਿਣਤੀ ਚ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਕੈਪ ਚ ਪਹੁੰਚੇ। ਜਿੱਥੇ ਉਹਨਾਂ ਨੂੰ ਖੱਜਲ ਖੁਆਰ ਹੋਣ ਤੋ ਬਿਨ੍ਹਾਂ ਕੁਝ ਪ੍ਰਾਪਤ ਨਹੀ ਹੋਇਆ। ਲੋਕਾਂ ਨੇ ਦੱਸਿਆ ਕਿ ਸਵੇਰ ਤੋ ਆਪਣੇ ਪਿੰਡਾਂ ਤੋ ਚੱਲੇ ਹਨ ਤੇ ਲੰਬੀਆਂ ਲੰਬੀਆ ਲਾਈਨਾਂ ਹਨ ਡਾਕਟਰ ਦਵਾਈ ਲਿਖਦੇ ਹਨ ਪਰ ਦਵਾਈਆਂ ਦੇਣ ਵਾਲੇ ਆਖਦੇ ਹਨ ਕਿ ਇਹ ਦਵਾਈ ਸਾਡੇ ਕੋਲ ਨਹੀ ਹੈ । ਰਣਧੀਰ ਸਿੰਘ ਗਾਮੀਵਾਲਾ ਨੇ ਦੱਸਿਆ ਕਿ ਉਸ ਨੂੰ ਸੁਗਰ ਹੈ ਪਰ ਉਸ ਨੂੰ ਬੁਖਾਰ ਦੀ ਦਵਾਈ ਦੇ ਦਿੱਤੀ ।ਜਗਤਾਰ ਸਿੰਘ ਚਹਿਲਾਵਾਲੀ ਨੇ ਦੱਸਿਆ ਕਿ ਉਸ ਨੂੰ ਡਾਕਟਰ ਨੇ ਜ਼ੋ ਦਵਾਈ ਲਿਖੀ ਹੈ ਉਹ ਨਹੀ ਦਿੱਤੀ ਹੋਰ ਹੀ ਦਵਾਈ ਦੇ ਦਿੱਤੀ ਹੈ ਜ਼ੋ ਗਲਤ ਹੈ। ਇਹਨਾਂ ਹੀ ਨਹੀ ਇਸ ਕਂੈਪ ਚ ਗਰਮੀ ਨਾਲ ਔਰਤਾਂ ਬੇਹੋਸ ਹੋਕੇ ਡਿੱਗ ਰਹੀਆ ਸਨ। ਭੀੜ ਬਹੁਤ ਜਿਆਦਾ ਹੋਣ ਕਰਕੇ ਲੋਕ ਪ੍ਰੇਸਾਨ ਹੋ ਰਹੇ ਸਨ। ਪੁਲਿਸ ਪ੍ਰਸਾਸਨ ਧੱਕੇ ਨਾਲ ਲੋਕਾਂ ਨੂੰ ਬੈਠਾ ਰਹੇ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਪ੍ਰਸਾਸਨ ਤੇ ਪੁਲਿਸ ਪ੍ਰਸਾਸਨ ਦੀਆਂ ਅਣਗਿਹਲੀਆ ਕਰਨ ਲੋਕਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ ਲੋਕ ਧੁੱਪ ਚ ਹੀ ਬੈਠੇ ਰਹੇ ਤੇ ਬਜੁਰਗ ਵਿਅਕਤੀ ਦਵਾਈਆਂ ਤੇ ਡਾਕਟਰਾਂ ਦੇ ਚੈਬਰਾਂ ਦੇ ਚੱਕਰ ਮਾਰ ਰਹੇ ਸਨ ਤੇ ਬੋਲ ਰਹੇ ਸਨ ਕਿ ਕੋਈ ਸੁਣਵਾਈ ਨਹੀ ਹੈ। ਆਮ ਲੋਕਾਂ ਲਈ ਅੰਦਰ ਪਾਣੀ ਦਾ ਕੋਈ ਪ੍ਰਬੰਧ ਨਹੀ ਸੀ। ਇਸ ਮੌਕੇ ਤੇ ਬੀਬੀ ਹਰਸਿਮਰਤ ਬਾਦਲ ਤੇ ਨਵਜੋਤਸਿੱਧੂ ਨੇ ਵੀ ਕੈਂਪ ਚ ਜਾਕੇ ਲੋਕਾਂ ਦੀਆਂ ਮੁਸਕਲਾਂ ਸੁਣੀਆ।








Post a Comment