ਮਾਨਸਾ, 3 ਨਵੰਬਰ ( ਆਹਲੂਵਾਲੀਆ ਮਹਿਤਾ)-ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਲੋਹ ਪੁਰਸ਼ ਵਲੋਂ ਜਾਣੇ ਜਾਂਦੇ ਸ੍ਰ: ਵੱਲਭ ਭਾਈ ਪਟੇਲ ਅਤੇ ਭਾਰਤ ਦੀ ਸਵ: ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਯਾਦ ਵਿਚ ਦਿੱਲੀ ਵਿਖੇ ਸ੍ਰ: ਵੱਲਭ ਭਾਈ ਪਟੇਲ ਫਾਊਂਡੇਸ਼ਨ ਵਲੋਂ ਪਹਿਲਾ ‘ਨੈਸ਼ਨਲ ਸੈਮੀਨਾਰ’ ਹਿੰਦੀ ਭਵਨ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਲੈਫ. ਜਨਰਲ (ਰਿਟਾਇਰ) ਬੀ.ਕੇ ਸਿਨਹਾ ਸਾਬਕਾ ਗਵਰਨਰ ਜੰਮੂ ਕਸ਼ਮੀਰ, ਬਰਖਾ ਸਿੰਘ ਚੇਅਰਪਰਸਨ ਵੋਮੈਨ ਕਮਿਸ਼ਨ ਦਿੱਲੀ, ਜਸਟਿਸ ਅਵੀਕਾਰ ਰਾਜ ਸਾਬਕਾ ਜੱਜ ਯੂ.ਕੇ, ਵਰਿੰਦਰ ਕਸਾਨਾ ਚੇਅਰਮੈਨ ਕਲਚਰਲ ਜੋਨ ਸਾਊਥ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ, ਡਾ. ਬੀ.ਐਨ. ਬੈਨਰਜੀ ਰਿਟਾ. ਆਈ.ਏ.ਐਸ ਸਨ। ਸੁਰਿੰਦਰਪਾਲ ਸਿੰਘ ਆਹਲੂਵਾਲੀਆ ਚੇਅਰਮੈਨ ਅਰਬਨ ਡਿਵੈਲਪਮੈਂਟ ਕਾਂਗਰਸ ਜ਼ਿਲਾ ਮਾਨਸਾ ਅਤੇ ਪ੍ਰਧਾਨ ਆਲ ਇੰਡੀਆ ਜੈਸਵਾਲ ਮਹਾਂ ਸਭਾ ਪੰਜਾਬ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਨੇ ਦੀਪ ਜਯੋਤੀ ਰੋਸ਼ਨ ਕਰਕੇ ਕੀਤੀੇ। ਸ੍ਰ: ਵਲੱਭ ਭਾਈ ਪਟੇਲ ਫਾਊਂਡੇਸ਼ਨ ਦੇ ਚੇਅਰਮੈਨ ਰਾਮ ਅਵਤਾਰ ਸ਼ਾਸ਼ਤਰੀ ਨੇ ਸੈਮੀਨਾਰ ’ਚ ਪਹੁੰਚੇ ਮਹਿਮਾਨਾਂ ਅਤੇ ਲੋਕਾਂ ਨੂੰ ਜੀ ਆਇਆ ਕਹਿ ਕੇ ਫਾਊਂਡੇਸ਼ਨ ਦੀਆਂ ਬੀਤੇ ਸਮੇਂ ’ਚ ਕੀਤੇ ਕਾਰਜਾਂ ਤੋਂ ਜਾਣੂ ਕਰਵਾਇਆ ਅਤੇ ਭਵਿੱਖ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਵਿਸਥਾਰ ’ਚ ਜ਼ਿਕਰ ਕੀਤਾ। ਲੈਫ. ਜਨਰਲ ਰਿਟਾ. ਬੀ.ਕੇ ਸਿਨਹਾ ਸਾਬਕਾ ਗਵਰਨਰ ਜੰਮੂ ਕਸ਼ਮੀਰ ਨੇ ਇਸ ਮੌਕੇ ਸ੍ਰ; ਵਲੱਭ ਭਾਈ ਪਟੇਲ ਦੀ ਜਿੰਦਗੀ ਦੇ ਕਈ ਪਹਿਲੂਆਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਉਨ•ਾਂ ਇੰਦਰਾ ਗਾਂਧੀ ਨਾਲ ਆਪਣੇ ਸੇਵਾ ਕਾਲ ਸਮੇਂ ਯਾਦਾਂ ਨੂੰ ਤਾਜ਼ਾ ਕੀਤਾ। ਸੁਰਿੰਦਰਪਾਲ ਸਿੰਘ ਆਹਲੂਵਾਲੀਆ ਚੇਅਰਮੈਨ ਅਰਬਨ ਡਿਵੈਲਪਮੈਂਟ ਕਾਂਗਰਸ ਜ਼ਿਲਾ ਮਾਨਸਾ ਨੇ ਫਾਊਂਡੇਸ਼ਨ ਦੇ ਚੇਅਰਮੈਨ ਰਾਮ ਅਵਤਾਰ ਸ਼ਾਸ਼ਤਰੀ ਦੀ ਭਰਪੂਰ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਨ•ਾਂ ਨੇ ਦੇਸ਼ ਦੇ ਦੋ ਮਹਾਨ ਸਿਆਸਤਦਾਨਾਂ ਜਿਨ•ਾਂ ਨੇ ਭਾਰਤ ਦੇਸ਼ ਦੀ ਤਰੱਕੀ ਲਈ ਵਿਸ਼ੇਸ਼ ਯੋਗਦਾਨ ਪਾਇਆ, ਦੀ ਯਾਦ ’ਚ ਕੌਮਾਂਤਰੀ ਸੈਮੀਨਾਰ ਕਰਵਾ ਕੇ ਇਕ ਮਿਸਾਲ ਪੈਦਾ ਕੀਤੀ ਹੈ ਅਤੇ ਆਉਣ ਵਾਲੀਆਂ ਪੀੜ•ੀਆਂ ਲਈ ਇਹ ਸੈਮੀਨਾਰ ਗਿਆਨ ਅਤੇ ਸੇਧ ਭਰਪੂਰ ਹੈ। ਸੈਮੀਨਾਰ ਵਿਚ ਦਿੱਲੀ ਦੀਆਂ ਕਈ ਸਾਹਿਤਕ ਅਤੇ ਸਮਾਜਿਕ ਸਖਸ਼ੀਅਤਾਂ ਵੀ ਹਾਜ਼ਰ ਸਨ। ਡਾ. ਬੀ.ਐਨ ਬੈਨਰਜੀ ਸਾਬਕਾ ਆਈ.ਏ.ਐਸ ਨੇ ਵੀ ਆਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਫਾਊਂਡੇਸ਼ਨ ਦੇ ਚੇਅਰਮੈਨ ਰਾਮ ਅਵਤਾਰ ਸ਼ਾਸ਼ਤਰੀ ਨੇ ਆਏ ਮਹਿਮਾਨਾਂ ਨੂੰ ਸ਼ਾਲ ਅਤੇ ਯਾਦ ਚਿੰਨ• ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਕਈ ਕਵੀਆਂ ਨੇ ਦੇਸ਼ ਪਿਆਰ ਦੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ।

Post a Comment