Sunday, November 11, 20120 comments

ਸ਼ਾਹਕੋਟ, 12 ਨਵੰਬਰ (ਸਚਦੇਵਾ) ਬੀਤੀ 6 ਨਵੰਬਰ ਨੂੰ ਸ਼ਾਹਕੋਟ ਦੇ ਮੁਹੱਲਾ ਬਾਗਵਾਲਾ ਵਾਸੀ ਇੱਕ 16 ਸਾਲਾ ਨੋਜਵਾਨ ਲੜਕਾ ਭੇਂਦ ਭਰੀ ਹਾਲਤ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਬੀਤੀ 10 ਨਵੰਬਰ ਨੂੰ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਊਪੁਰ ਦੇ ਨਾਲ ਵਹਿੰਦੇ ਸਤਲੁਜ ਦਰਿਆ ਦੇ ਧੁੱਸੀ ਬੰਨਦੀਆਂ ਝਾੜੀਆ ਚੋ ਬ੍ਰਾਮਦ ਹੋ ਗਈ ਸੀ ਪੁਲਿਸ ਵੱਲੋਂ ਤੇਜ਼ੀ ਨਾਲ ਕੀਤੀ ਜਾਂਚ ਦੌਰਾਨ ਕੁੱਝ ਹੀ ਸਮੇਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ  ਹੈ ਜਾਣਕਾਰੀ ਦਿੰਦਿਆ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ. ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ 6 ਨਵੰਬਰ ਨੂੰ ਸ਼ਾਮ ਸਮੇਂ ਸਤਪਾਲ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੇਰਾ ਲੜਕਾ ਵਿਜੇ ਕੁਮਾਰ, ਜੋ ਕਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਪੜਦਾ ਹੈ ਅੱਜ ਸਵੇਰੇ ਘਰੋਂ ਪੜ ਲਈ ਗਿਆ, ਪਰ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਉਸ ਨੇ ਆਪਣੇ ਰਿਸ਼ਤੇਦਾਰਾਂ ਪਾਸੋਂ ਵੀ ਉਸ ਦੀ ਤਲਾਸ਼ ਕੀਤੀ, ਪਰ ਉਹ ਨਹੀਂ ਮਿਲਿਆ ਪੁਲਿਸ ਵੱਲੋਂ ਵਿਜੇ ਦੇ ਪਿਤਾ ਦੇ ਬਿਆਨਾਂਤੇ ਕਾਰਵਾਈ ਕਰਦਿਆ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ 10 ਨਵੰਬਰ ਨੂੰ ਸੁਖਦੇਵ ਕੁਮਾਰ ਪੁੱਤਰ ਗੁਰਮੋਹਣ ਸਿੰਘ ਵਾਸੀ ਮੀਏਵਾਲ ਮੌਲਵੀਆਂ (ਸ਼ਾਹਕੋਟ) ਨੇ ਵਿਜੇ ਦੇ ਪਿਤਾ ਸਤਪਾਲ ਨੂੰ ਦੱਸਿਆ ਕਿ ਮੈਂ 6 ਨਵੰਬਰ ਨੂੰ ਸ਼ਾਮ ਸਮੇਂ ਵਿਜੇ ਨੂੰ ਰਾਕੇਸ਼ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਸ਼ੇਖੇਵਾਲ (ਸ਼ਾਹਕੋਟ) ਅਤੇ ਕੁਲਵੰਤ ਸਿੰਘ ਉਰਫ ਸੋਡੀ ਪੁੱਤਰ ਮਹਿੰਦਰ ਸਿੰਘ ਵਾਸੀ ਸਮਾਇਲਪੁਰ (ਲੋਹੀਆ) ਨਾਲ ਮੋਟਰਸਾਇਕਲਤੇ ਬੈਠੇ ਸ਼ਾਹਕੋਟ ਤੋਂ ਪਰਜੀਆ ਵਾਲੇ ਪਾਸੇ ਜਾਂਦੇ ਦੇਖਿਆ ਸੀ ਵਿਜੇ ਦਾ ਪਿਤਾ ਸਤਪਾਲ ਆਪਣੇ ਲੜਕੇ ਦੀ ਭਾਲ ਕਰ ਰਿਹਾ ਸੀ ਤਾਂ ਪਿੰਡ ਬਾਊਪੁਰ (ਸ਼ਾਹਕੋਟ) ਧੁੱਸੀ ਬੰਨ• ‘ਤੇ ਝਾੜੀਆਂ ਇੱਕ ਲਾਸ਼ ਪਈ ਸੀ ਜਿਸ ਦੀ ਸ਼ਨਾਖਤ ਕਰਨਤੇ ਉਹ ਲਾਸ਼ ਵਿਜੇ ਕੁਮਾਰ ਦੀ ਹੀ ਨਿਕਲੀ ਜਿਸ ਬਾਰੇ ਪੁਲਿਸ ਨੂੰ ਪਤਾ ਲੱਗਣਤੇ ਮੌਕੇਤੇ ਪਹੁੰਚ ਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ 11 ਨਵੰਬਰ ਐਵਤਾਰ ਨੂੰ ਰਾਕੇਸ਼ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਸ਼ੇਖੇਵਾਲ (ਸ਼ਾਹਕੋਟ) ਅਤੇ ਕੁਲਵੰਤ ਸਿੰਘ ਉਰਫ ਸੋਡੀ ਪੁੱਤਰ ਮਹਿੰਦਰ ਸਿੰਘ ਵਾਸੀ ਸਮਾਇਲਪੁਰ (ਲੋਹੀਆ) ਨੂੰ ਸਤਲੁਜ ਦਰਿਆ ਦੇ ਨਜ਼ਦੀਕ ਪਿੰਡ ਥੰਮੂਵਾਲ (ਸ਼ਾਹਕੋਟ) ਨੇੜੇ ਕੱਚੇ ਰਸਤੇ ਤੋਂ ਗ੍ਰਿਫਤਾਰ ਕੀਤਾ ਗਿਆ ਪੁੱਛ-ਗਿੱਛ ਦੌਰਾਨ ਉਨਾਂ ਨੇ ਆਪਣਾ ਜੁਰਮ ਕਬੂਲ ਲਿਆ, ਜਿਨਾਂ ਵਿਰੁੱਧ ਮੁਕੱਦਮਾ ਨੰਬਰ 185 ਜ਼ੁਰਮ 302,364,34 ਆਈ.ਪੀ.ਸੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਐਸ.ਐਚ. ਗਿੱਲ ਨੇ ਦੱਸਿਆ ਕਿ ਘਟਨਾਂ ਵਾਲੇ ਸਥਾਨ ਤੋਂ ਉਹ ਹਥਿਆਰ (ਖੰਡਾ) ਵੀ ਬ੍ਰਾਮਦ ਕਰ ਲਿਆ ਗਿਆ ਹੈ, ਜਿਸ ਨਾਲ ਮੁਲਜ਼ਮਾਂ ਨੇ ਵਿਜੇ ਦਾ ਕਤਲ ਕੀਤਾ ਹੈ ਉਨਾਂ ਦੱਸਿਆ ਕਿ ਦੋਵਾਂ ਮੁਲਜ਼ਮ ਨੂੰ ਅੱਜ ਨਕੋਦਰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਪੁੱਛ-ਗਿੱਛ ਦੌਰਾਨ ਇਨਾਂ ਪਾਸੋਂ ਹੋਰ ਵੀ ਕਈ ਵਾਰਦਾਤਾ ਹੱਲ ਹੋਣ ਸਕਦੀਆਂ ਹਨ
ਕਿਵੇਂ ਬਣਿਆ ਇਨ ਦਾ ਆਪਸੀ ਤਾਲਮੇਲ
ਮੁਲਜ਼ਮ ਕੁਲਵੰਤ ਸਿੰਘ ਦਾਣਾ ਮੰਡੀ ਸ਼ਾਹਕੋਟ ਵਿਖੇ ਹਲਵਾਈ ਦੀ ਦੁਕਾਨਤੇ ਕੰਮ ਕਰਦਾ ਹੈ ਅਤੇ ਉਸ ਦਾ ਇੱਕ ਦੋਸਤ ਰਾਕੇਸ਼ ਕੁਮਾਰ ਵੀ ਅਕਸਰ ਦੁਕਾਨਤੇ ਆਉਦਾ ਸੀ ਮ੍ਰਿਤਕ ਵਿਜੇ ਕੁਮਾਰ ਦਾ ਸਕੂਲ ਵੀ ਦਾਣਾ ਮੰਡੀ ਦੇ ਨਜ਼ਦੀਕ ਹੋਣ ਕਰਕੇ, ਉਸ ਦੀ ਵੀ ਇਨਾਂ ਨਾਲ ਦੋਸਤੀ ਬਣ ਪੈ ਗਈ ਅਤੇ ਇਹ ਤਿੰਨੋ ਰੋਜ਼ਾਨਾਂ ਹੀ ਇਕੱਠੇ ਇੱਕ-ਦੂਸਰੇ ਨੂੰ ਮਿਲਦੇ ਸਨ  
ਕਿਓ ਕੀਤਾ ਵਿਜੇ ਦਾ ਕਤਲ
ਮ੍ਰਿਤਕ ਵਿਜੇ ਕੁਮਾਰ, ਕੁਲਵੰਤ ਸਿੰਘ ਅਤੇ ਰਾਕੇਸ਼ ਕੁਮਾਰ ਤਿੰਨੋ ਪੱਕੇ ਦੋਸਤ ਸਨ ਅਤੇ ਨਸ਼ਾਂ ਕਰਨ ਦੇ ਆਦੀ ਸਨ ਇਨਾਂ ਤਿੰਨਾਂ ਦੀ ਇੱਕ-ਦੂਜੇ ਘਰ ਵੀ ਆਉਣੀ-ਜਾਣੀ ਸੀ ਮੁਲਜ਼ਮ ਰਾਕੇਸ਼ ਕੁਮਾਰ ਨੇ ਦੱਸਿਆ ਕਿ ਵਿਜੇ ਕੁਮਾਰ ਦੀ ਮੇਰੀ ਛੋਟੀ ਭੈਣਤੇ ਮਾੜੀ ਅੱਖ ਸੀ ਅਤੇ ਉਸ ਨੇ ਕਈ ਵਾਰ ਮੈਨੂੰ ਇਹ ਗੱਲ ਮੁੰਹਤੇ ਕਹਿ ਦਿੱਤੀ ਸੀ, ਜੋ ਮੇਰੇ ਕੋਲੋ ਬਰਦਾਸ਼ਤ ਨਹੀਂ ਸੀ ਹੋ ਰਿਹਾ ਇਸ ਲਈ ਮੈਂ ਅਤੇ ਮੇਰੇ ਦੋਸਤ ਕੁਲਵੰਤ ਸਿੰਘ ਨੇ ਵਿਜੇ ਕੁਮਾਰ ਨੂੰ ਮਾਰਨ ਦੀ ਵਿਉਤ ਬਣਾ ਲਈ ਜਦ 6 ਨਵੰਬਰ ਸਵੇਰੇ ਵਿਜੇ ਕੁਮਾਰ ਘਰੋਂ ਸਕੂਲ ਲਈ ਆਇਆ ਤਾਂ ਉਹ ਸਕੂਲ ਜਾਣ ਦੀ ਬਜਾਏ ਸਾਡੇ ਕੋਲ ਰੁੱਕ ਗਿਆ ਫਿਰ ਅਸੀਂ ਉਸ ਨੂੰ ਨਾਲ ਲੈ ਕੇ ਮੋਟਰਸਾਇਕਲਤੇ ਨਕੋਦਰ ਚਲੇ ਗਏ ਅਤੇ ਬਾਅਦ ਦੁਪਹਿਰ ਸ਼ਾਹਕੋਟ ਵਾਪਸ ਪਰਤ ਆਏ ਅਤੇ ਵਿਜੇ ਕੋਲੋ ਉਸ ਦੇ ਘਰ ਕੁੱਝ ਸਮਾਂ ਲੇਟ ਆਉਣ ਦਾ ਫੋਨ ਕਰਵਾ ਦਿੱਤਾ ਸ਼ਾਮ ਸਮੇਂ ਅਸੀਂ ਵਿਜੇ ਨੂੰ ਪਿੰਡ ਬਾਊਪੁਰ (ਸ਼ਾਹਕੋਟ) ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ• ‘ਤੇ ਲੈ ਗਏ ਅਤੇ ਉਥੇ ਜਾ ਸਕੇ ਉਸ ਦਾ ਬੈਲਟ ਨਾਲ ਪਹਿਲਾ ਗਲਾਂ ਗੁੱਟਿਆ ਅਤੇ ਫਿਰ ਉਸ ਦੇ ਸਿਰ ਵਿੱਚ ਦਾਤਰ ਮਾਰਕੇ ਮਾਰ ਦਿੱਤਾ, ਉਪਰੰਤ ਉਸ ਦੀ ਲਾਸ਼ ਝਾੜੀਆਂ ਵਿੱਚ ਸੁੱਟ ਦਿੱਤੀ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger