ਪਾਕਿਸਤਾਨ ਸਰਕਾਰ ਕੋਲ ਸੁਖਬੀਰ ਸਿੰਘ ਬਾਦਲ ਵਲੋ ਸਿੱਖ ਮੁੱਦੇ ਉਠਾਉਣੇ ਸ਼ਲਾਘਾਯੋਗ-ਗਿ:ਤਰਲੋਚਨ ਸਿੰਘ

Sunday, November 11, 20120 comments

ਅਨੰਦਪੁਰ ਸਾਹਿਬ, 12 ਨਵੰਬਰ (ਸੁਰਿੰਦਰ ਸਿੰਘ ਸੋਨੀ)ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋ ਬੀਤੇ ਦਿਨੀਂ ਪਾਕਿਸਤਾਨ ਵਿਖੇ ਉਥੋ ਦੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਕਰਤਾਰਪੁਰ ਵਲੋ ਲਾਘਾਂ ਖੋਲੇ ਜਾਣ ਦੀ ਮੰਗ ਦਾ ਜੋਰਦਾਰ ਸਮੱਰਥਨ ਕਰਦਿਆਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਤਰਲੋਚਨ ਸਿੰਘ ਨੇ ਭਰਪੂਰ ਸਵਾਗਤ ਕੀਤਾ ਹੈ। ਉਨਾਂ ਕਿਹਾ ਕਿ ਅਕਾਲੀ ਦੱਲ ਦੇ ਪਾਰਟੀ ਪ੍ਰਧਾਨ ਵਲੋ ਇਹ ਮੰਗ ਬਹੁਤ ਵਧੀਆ ਤਰੀਕੇ ਨਾਲ ਉਠਾਈ ਗਈ ਹੈ ਤੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਮੰਗ ਨੂੰ ਬੂਰ ਵੀ ਪਵੇਗਾ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੋਰ ਜਥੇਬੰਦੀ ਹੈ ਤੇ ਇਹ ਬਹੁਤ ਹੀ ਕੁਰਬਾਨੀਆਂ ਤੋ ਬਾਅਦ ਹੋਂਦ ਵਿਚ ਆਈ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੁੱਚੇ ਸਿੱਖਾਂ ਦੀ ਹੈ ਤੇ ਸਿੱਖਾਂ ਦੇ ਗੁਰੂ ਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਲਈ ਹੀ  ਹੋਂਦ ਵਿਚ ਆਈ ਹੈ। ਉਨਾਂ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਸ਼੍ਰ:ਬਾਦਲ ਤੇ ਸਮੁੱਚੇ ਸਿੱਖਾਂ ਦੀ ਇਸ ਮੰਗ ਨੂੰ ਪ੍ਰਵਾਨ ਕਰ ਲੈਂਦੀ ਹੈ ਤਾਂ ਸਮੁਚਾ ਸਿੱਖ ਭਾਈਚਾਰਾ ਇਸ ਗੱਲ ਦਾ ਧੰਨਵਾਦੀ ਰਹੇਗਾ। ਉਨਾਂ ਕਿਹਾ ਸਿੱਖ ਆਪਣੀ ਰੋਜਾਨਾ ਦੀ ਅਰਦਾਸ ਵਿਚ ਪੰਥ ਤੋ ਵਿਛੜ ਚੁੱਕੇ ਗੁਰਧਾਮਾਂ ਦੀ  ਸੇਵਾ ਸੰਭਾਲ ਦਾ ਦਾਨ ਸ਼੍ਰੀ ਅਕਾਲ ਪੁਰਖ ਪਾਸੋ ਮੰਗਦੇ ਹਨ ਤੇ ਜੇਕਰ ਕਰਤਾਰਪੁਰ ਦਾ ਲਾਘਾਂ ਸਿੱਖਾਂ ਲਈ ਖੋਲ ਦਿਤਾ ਜਾਵੇ ਤਾ ਸਿੱਖਾਂ ਦੀ ਚਿਰੋਕੋਣੀ ਮੰਗ ਵੀ ਪੂਰੀ ਹੋ ਜਾਵੇਗੀ। ਉਨਾਂ ਕਿਹਾ ਇਸ ਨਾਲ ਆਪਸੀ  ਪਿਆਰ ਵੀ ਵਧੇਗਾ ਤੇ ਸਮੁੱਚੇ ਸੰਸਾਰ ਵਿਚ ਇਕ ਮਿਸਾਲ ਵੀ ਕਾਇਮ ਹੋਵੇਗੀ। ਇਸ ਮੋਕੇ ਉਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ,ਹੈਡ ਗੰ੍ਰਥੀ ਗਿ:ਸੁਖਵਿੰਦਰ ਸਿੰਘ,ਹਰਦੇਵ ਸਿੰਘ ਐਡਵੋਕੇਟ,ਮੈਨੇਜਰ ਰਣਬੀਰ ਸਿੰਘ,ਹਰਦੇਵ ਸਿੰਘ ਆਦਿ ਹਾਜਰ ਸਨ।

 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger