ਬਾਲ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਵਿਦਿਆਰਥੀਆ ਨੂੰ ਨਸ਼ਿਆ ਖਿਲਾਫ ਡਟਣ ਦਾ ਸੱਦਾ।

Sunday, November 11, 20120 comments

ਬੱਧਨੀ ਕਲਾਂ 12 ਨਵੰਬਰ ( ਚਮਕੌਰ ਲੋਪੋਂ )  ਇਲਾਕੇ ਦੀ ਵਿਦਿਅਕ ਸੰਸਥਾ ਤੌਰ ਤੇ ਮੋਹਰੀ ਭੂਮੀਕਾ ਨਿਭਾਉਣ ਵਾਲੀ ਸੰਤ ਬਾਬਾ ਜਮੀਤ ਸਿੰਘ ਮਾਲਵਾ ਸੀਨੀ.ਸੈਕੰ. ਸਕੂਲ ਬੱਧਨੀ ਕਲਾਂ ਵਿਖੇ ਸੰਤ ਬਾਬਾ ਜਮੀਤ ਸਿੰਘ ਜੀ ਐਜੂਕੇਸਨ ਸੋਸਾਇਟੀ ਵੱਲੋ ਬਾਲ ਦਿਵਸ ਸਬੰਧ ਵਿੱਚ ਇੱਕ ਵਿਸ਼ੇਸ਼ ਰੰਗਾਂ - ਰੰਗ ਪ੍ਰੋਗ੍ਰਾਮ ਦਾ ਅਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਸੰਤ ਬਾਬਾ ਮਹਿੰਦਰ ਸਿੰਘ ਭਗਤ ਅਤੇ ਸੰਤ ਬਾਬਾ ਜੁਗਰਾਜ
ਸਿੰਘ ਜੀ ਲੋਪੋ ਸਾਹਿਬ ਲੰਗਰਾਂ ਵਾਲਿਆਂ ਨੇ ਰੀਬਨ ਕੱਟ ਕੇ ਕੀਤਾ । ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਸਮਾਗਮ ਦੀ ਅਰੰਭਤਾ ਕੁਲਦੀਪ ਕੌਰ ਦੀਆਂ ਸਾਥਣਾ ਵੱਲੋਂ  ‘‘ ਹਰਿ ਜੀਓ ਨਿਮਾਣਿਆ ਤੂੰ ਮਾਣ ’’ ਸ਼ਬਦ ਨਾਲ ਕੀਤੀ । ਇਸ ਤੋਂ ਬਾਆਦ ਸੰਤ ਬਾਬਾ ਜਮੀਤ ਸਿੰਘ ਸੀਨੀ.ਸੈਕੰ. ਸਕੂਲ ਲੋਪੋ , ਸੰਤ ਬਾਬਾ ਜਮੀਤ ਸਿੰਘ ਆਈ.ਟੀ.ਆਈ. ਲੋਪੋ , ਸੰਤ ਬਾਬਾ ਜਮੀਤ ਸਿੰਘ ਆਈ.ਟੀ.ਆਈ ਭਨੋਹੜ• ਲੁਧੀਆਣਾ ਅਤੇ ਸੰਤ ਬਾਬਾ ਜਮੀਤ ਸਿੰਘ ਮਾਲਵਾ ਸੀਨੀ.ਸੈਕੰ.ਸਕੂਲ ਬੱਧਨੀ ਕਲਾਂ ਦੇ ਵਿਦਿਆਰਥੀਆਂ ਵੱਲੋਂ ਵਾਰਾਂ , ਕਵਿਸ਼ਰੀ, ਕਵਿਤਾਵਾਂ, ਨਾਟਕ, ਕੋਰੀਓਗ੍ਰਾਫੀ, ਗੀਤ , ਭੰਗੜਾ, ਗਿੱਧਾ ਅਤੇ ਸਕਿੱਟਾਂ ਪੇਸ਼ ਕਰਕੇ ਸਰੋਤਿਆਂ ਨੂੰ ਕੀਲੀ ਰੱਖਿਆ। ਇਨਾਮ ਵੰਡ ਸਮਾਰੋਹ ਮੌਕੇ ਹਲਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਵੱਲੋਂ ਆਪਣੇ ਸੰਬੋਧਨ ਦੌਰਾਨ ਵਿਦਿਆਥੀਆਂ ਵੱਲੋਂ ਪੇਸ਼ ਕੀਤੀਆਂ ਵੱਖ-ਵੱਖ ਆਈਟਮਾਂ ਦੀ ਖੂਬ ਸਲਾਘਾਂ ਕਰਦਿਆਂ ਕਿਹਾ ਕਿ ਅਜਿਹੇ ਤਰਾਂ ਦੇ ਬਾਲ ਦਿਵਸ ਪ੍ਰੋਗਰਾਮ ਤੇ ਸਟੇਜ ਤੇ ਆ ਕੇ ਹੀ ਬੱਚੇ ਆਪਣੀ ਅੰਦਰੀ ਛੁਪੀ ਕਲਾ ਦਾ ਪ੍ਰਗਟਾਵਾ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਮਿਲਦੇ ਹਨ ਉਨ•ਾਂ ਵਿਦਿਆਰਥੀਆ ਨੂੰ ਪੜਾਈ ਦੇ ਨਾਲ ਨਾਲ ਸਮਾਜਿਕ ਕੁਰੀਤੀਆ ਅਤੇ ਖਾਸ਼ ਕਰਕੇ ਨੌਜਵਾਨਾ ਵਿਚ ਵੱਧ ਰਹੇ ਨਸ਼ਿਆ ਦੇ ਮਾਰੂ ਪ੍ਰਭਾਵ ਤੋ ਦੂਰ ਰਹਿਣ ਅਤੇ ਹੋਰ ਲੋਕਾ ਨੂੰ ਵੀ ਇਨ•ਾਂ ਅਲ•ਾਮਤਾ ਤੋ ਬਚਣ ਲਈ ਪ੍ਰੇਰਤ ਕਰਨ ਦਾ ਸੱਦਾ ਦਿੱਤਾ। ਸੰਤ ਬਾਬਾ ਜਮੀਤ ਸਿੰਘ ਸੰਸਥਾਂ  ਦੇ ਡਾਇਰੈਕਟਰ ਜਗਜੀਤ ਸਿੰਘ ਸਿੱਧੂ ਵੱਲੋਂ ਮੁੱਖ ਮਹਿਮਾਨ , ਬਾਹਰੋਂ ਆਏ ਪਤਵੰਤੇ ਸੱਜਣਾਂ , ਵਿਦਿਆਰਥੀਆਂ ਦੇ ਮਾਪਿਆਂ ਦਾ ਇਸ ਮੌਕੇ ਤੇ ਪਹੁੰਚ ਕੇ ਪ੍ਰੋਗ੍ਰਾਮ ਨੂੰ ਸਫਲ ਬਣਾਉਣ ਤੇ ਵਿਸ਼ੇਸ਼ ਧੰਨਵਾਦ ਕੀਤਾ । ਪ੍ਰੋਗ੍ਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਵੰਡ ਦੀ ਰਸਮ ਬੀਬੀ ਰਾਜਵਿੰਦਰ ਕੌਰ , ਸੰਤ ਬਾਬਾ ਮਹਿੰਦਰ ਸਿੰਘ ਭਗਤ ਅਤੇ ਸੰਤ ਬਾਬਾ ਜੁਗਰਾਜ ਸਿੰਘ ਲੋਪੋ ਲੰਗਰਾਂ ਵਾਲਿਆਂ ਨੇ ਨਿਭਾਈ। ਇਸ ਸਮੇ ਸ੍ਰੋਮਣੀ ਕਮੇਟੀ ਮੈਬਰ ਜਥੇ: ਜਗਰਾਜ ਸਿੰਘ ਦੌਧਰ, ਜਰਨੈਲ ਸਿੰਘ ਲੋਪੋਂ, ਜੋਗਿੰਦਰ ਸਿੰਘ ਸਰਪੰਚ ਰਸੂਲਪੁਰ, ਸਵਰਨ ਸਿੰਘ ਐਸ.ਐਚ.ਓ ਬੱਧਨੀ, ਭੁਪਿੰਦਰ ਸਿੰਘ ਐਸ.ਡੀ.ਓ ਬੱਧਨੀ, ਚਮਕੌਰ ਸਿੰਘ ਜੇ.ਈ, ਅਜਮੇਰ ਸਿੰਘ ਭਾਗੀਕੇ, ਬਲਦੇਵ ਸਿੰਘ, ਗੁਰਮੇਲ ਸਿੰਘ ਸਿੱਧੂ, ਨਛੱਤਰ ਸਿੰਘ ਅਤੇ ਚਰਨਜੀਤ ਜੌੜਾ ਵੀ ਹਾਜਰ ਸਨ ਅੰਤ ਵਿਚ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਸਿੱਧੂ ਵੱਲੋਂ ਬਾਲ ਦਿਵਸ ਪ੍ਰੋਗ੍ਰਾਮ ਤੇ ਬੱਚਿਆਂ ਨੂੰ ਵੱਖ-ਵੱਖ ਆਈਟਮਾਂ ਤਿਆਰ ਕਰਵਾਉਣ ਵਾਲੇ ਅਧਿਆਪਕਾਂ ਵੱਲੋਂ ਕਰਵਾਈ ਮਿਹਨਤ ਦੀ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਜਮੀਤ ਸਿੰਘ ਸੰਸਥਾਵਾਂ ਦੇ ਸਾਰੇ ਵਿਦਿਆਰਥੀ ਅਤੇ ਸਮੁੱਚੇ ਸਟਾਫ ਨੇ ਹਾਜਰੀ ਭਰੀ।
ਫੋਟੋ ਕੈਪਸ਼ਨ -  ਮਾਲਵਾ ਸਕੂਲ ਬੱਧਨੀ ਕਲਾਂ ਵਿਖੇ ਮਨਾਏ ਬਾਲ ਦਿਵਸ ਦੌਰਾਨ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਸਕੂਲੀ ਬੱਚੇ ਅਤੇ ਸ਼ਾਮਲ ਹਾਜਰੀਨ । 
 
 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger