ਝੁਨੀਰ 5 ਨਵੰਬਰ(ਸੰਜੀਵ ਸਿੰਗਲਾ) ਸੇਵਾ ਮੁਕਤ ਪ੍ਰਿੰਸੀਪਲ ਗੁਰਚੇਤ ਸਿੰਘ ਸਾਹਨੇਵਾਲੀ ਨੇ ਆਪਣੀ ਨੇਕ ਕਮਾਈ ਚੋ ਲੋੜਬੰਦ ਗਰਮ ਕੰਬਲ ਵੰਡਕੇ ਇਨਸਾਨੀਅਤ ਦਾ ਫਰਜ ਨਿਭਾਇਆ ।ਇਲਾਕੇ ਦੇ ਮੰਨੇ ਪ੍ਰਮੰਨੇ ਵਿਦਿਆ ਦਾ ਚਾਨਣ ਮੁਨਾਰਾ ਵੰਡਣ ਵਾਲੇ ਪਿੰ੍ਰਸੀਪਲ ਗੁਰਚੇਤ ਸਿੰਘ ਨੇ ਸਰਦੂਲਗੜ,ਫੱਤਾ ਮਾਲੋਕਾ,ਕੁਸਲਾ ਆਦਿ ਦੇ ਵੱਖ-ਵੱਖ ਸਕੂਲਾ 'ਚ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਈ ਸੇਵਾ ਮੁਕਤ ਹੋਣ ਤੇ ਉਹ ਕੈਲੋਫੋਰਨੀਆ ਦੇ ਦੋਰੇ ਤੋ ਵਾਪਿਸ ਪਰਤਣ ਤੇ ਉਹਨਾ ਆਪਣੇ ਪਿੰਡ ਸਾਹਨੇਵਾਲੀ ਅਤੇ ਕੁਸਲਾ ਦੇ ਅਤਿ ਲੋੜਬੰਦ ਵਿਅਤੀਆਂ ਨੂੰ ਗਰਮ ਲੋਈਆ ਅਤੇ ਕੰਬਲ ਵੰਡਕੇ ਸੇਵਾ ਕੀਤੀ ।ਇਸ ਮੌਕੇ ਉਹਨਾ ਕਿਹਾ ਕਿ ਸਾਨੂੰ ਆਪਣੀ ਨੇਕ ਕਮਾਈ ਚੋ ਕੁਝ ਹਿੱਸਾ ਲੋੜਬੰਦਾ ਦੀ ਸਹਾਇਤਾ ਤੇ ਲਗਾਉਣਾ ਚਾਹੀਦਾ ਹੈ ।ਇਸ ਮੌਕੇ ਉਹਨਾ ਦੇ ਸਪੁੱਤਰ ਪ੍ਰੋਫੈਸਰ ਗੁਰਵਿੰਦਰ ਸਿੰਘ,ਜਵਾਈ ਇੰਦਰਾਜ ਸਿੰਘ,ਰਾਜ ਕੌਰ,ਮਨਜੀਤ ਸਿੰਘ,ਯੂਥ ਅਕਾਲੀ ਆਗੂ ਗੁਰਸੇਵਕ ਸਿੰਘ ਸਾਹਨੇਵਾਲੀ,ਜਥੇਦਾਰ ਗੁਰਚਰਨ ਸਿੰਘ ਅਤੇ ਸਮੂਹ ਪੰਚਾਇਤ ਹਾਜਿਰ ਸੀ।


Post a Comment