ਪਿੰਡ ਰਾਜੋਆਣਾ ਵਿਖੇ ਅੱਖਾਂ ਦਾ ਲਗਾਇਆ ਵਿਸ਼ਾਲ ਕੈਂਪ 150 ਲੋੜਵੰਦਾਂ ਨੂੰ ਦਿੱਤੀਆਂ ਮੁਫਤ ਐਨਕਾਂ

Wednesday, November 21, 20120 comments


ਅਮਨਦੀਪ ਦਰਦੀ, ਗੁਰੂਸਰ ਸੁਧਾਰ/ਮਾਤਾ ਗੁਜਰੀ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਚੈਅਰ ਪਰਸਨ ਮਨਜੀਤ ਕੋਰ ਸਿਧੂ ਦੀ ਸਰਪ੍ਰਸਤੀ ਹੇਠ ਡਾ. ਰਮੇਸ਼ ਸੁਪਰ ਸਪੈਸਲਿਸਟੀ ਆਈ ਕੇਅਰ ਅਤੇ ਲੇਸਿਕ ਸੇਂਟਰ, ਲੁਧਿਆਣਾ ਦੇ ਸਹਿਯੋਗ ਨਾਲ ਅੱਜ ਇੱਥੇ ਨਜਦੀਕੀ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਰਪੰਚ ਜਗਦੀਪ ਸਿੰਘ ਅਤੇ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਕੈਂਪ ਨੂੰ ਸੰਬੋਧਨ ਕਰਦਿਆਂ ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਮੀਡਿਆ ਇੰਚਾਰਜ ਜਤਿੰਦਰ ਸਿੰਘ ਪਮਾਲ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹਤੱਤਾ ਬਾਰੇ ਦਸਦੇ ਹੋਏ ਸ਼ੁਗਰ ਨਾਲ ਅੱਖਾਂ ਉਪਰ ਪੈਣ ਵਾਲੇ ਮਾੜੇ ਅਸਰਾਂ ਅਤੇ ਕਾਲੇ ਮੋਤੀਏ ਬਾਰੇ ਵੀ ਜਾਣਕਾਰੀ ਦਿੱਤੀ। ਕੈਂਪਦਾਨ ਡਾ. ਰਮੇਸ਼ ਐਮ.ਡੀ. ‘ਸਟੇਟ ਅਵਾਰਡੀ’ ਦੀ ਟੀਮ ਦੇ ਮੈਂਬਰਾਂ ਮਨਜੀਤ ਕੌਰ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ ਅਤੇ ਦਲਜੀਤ ਸਿੰਘ ਨੇ 215 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਡਾਕਟਰੀ ਜਾਂਚ ਕੀਤੀ।ਉਨ•ਾਂ ਮਰੀਜ਼ਾਂ ਨੂੰ ਮੁਫਤ ਦਵਾਈਆ ਦਿੰਦੇ ਹੋਏ ਮਾਤਾ ਗੁਜਰੀ  ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ 150 ਲੋੜਵੰਦਾਂ ਨੂੰ ਮੁਫ਼ਤ ਐਨਕਾਂ ਵੀ ਦਿੱਤੀਆ।ਕੈਂਪ ਵਿੱਚ 25 ਮਰੀਜ਼ਾਂ ਨੂੰ ਮੁਫਤ ਅੱਖਾਂ ਦੇ ਚਿੱਟੇ ਮੁਤੀਏ ਦੇ ਅਪਰੇਸ਼ਨਾਂ ਲਈ  ਚੁਣਿਆਂ ਗਿਆ ਇਸ ਮੌਕੇ ਸ. ਬਲਦੇਵ ਸਿੰਘ, ਸ.ਜਸਵੀਰ ਸਿੰਘ, ਬੀਬੀ ਚਰਨਜੀਤ ਕੌਰ, ਸ.ਸੁਖਦੇਵ ਸਿੰਘ ਗਰੇਵਾਲ, ਸ.ਹਰਜਿੰਦਰ ਸਿੰਘ, ਸ.ਹਰਦਮ ਸਿੰਘ, ਸ. ਪਰਮਿੰਦਰ ਸਿੰਘ ਉਚੇਚੇ ਤੌਰ ਤੇ ਹਾਜ਼ਰ ਸਨ।

 ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਅਤੇ ਮਨਜੀਤ ਕੌਰ ਸਿਧੂ ਅੱਖਾਂ ਦੇ ਮੁਫ਼ਤ ਕੈਂਪ ਦਾ ਉਦਘਾਟਨ ਕਰਦੇ ਹੋਏ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger