ਹੁਸ਼ਿਆਰਪੁਰ, 19 ਨਵੰਬਰ ( ਨਛ¤ਤਰ ਸਿੰਘ )-ਪੰਜਾਬ ਸਰਕਾਰ ਦੁਆਰਾ ਸਿੱਖਿਆ ਵਿੱਚ ਮੂਲ ਭੂਤ ਬਦਲਾਅ ਕਰਨ ਅਤੇ ਸਕੂਲਾਂ ਨੂੰ ਮਿਆਰੀ ਇੰਫ਼ਰਾਸਟ੍ਰਚਰ ਪ੍ਰਦਾਨ ਕਰਨ ਦੀ ਕੜੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਪਿੱਪਲਾਂ ਵਾਲਾ(ਹੁਸ਼ਿਆਰਪੁਰ) ਨੂੰ ਤਿੰਨ ਕਮਰਿਆਂ ਦੀ ਗ੍ਰਾਂਟ ਜਾਰੀ ਹੋਣ ‘ਤੇ ਇੱਕ ਧੰਨਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਵਿੱਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੀਕਸ਼ਣ ਸੂਦ ਨੇ ਬਤੌਰ ਮੁੱਖ ਮਹਿਮਾਨ ਭਾਗ ਲਿਆ ਅਤੇ ਸਦਾਰਤ ਪ੍ਰਧਾਨ ਮਿਉਂਸਪਲ ਕਮੇਟੀ ਹੁਸ਼ਿਆਰਪੁਰ ਸ਼ਿਵ ਸੂਦ, ਉ¤ਘੇ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟ੍ਰਸਟ ਹੁਸ਼ਿਆਰਪੁਰ ਹਰਜਿੰਦਰ ਸਿੰਘ ਧਾਮੀ, ਬੀ.ਜੇ.ਪੀ. ਸ਼ਹਿਰੀ ਪ੍ਰਧਾਨ ਵਿਨੋਦ ਪਰਮਾਰ, ਚੇਅਰਮੈਨ ਆਰ.ਟੀ.ਆਈ. ਅਵੇਅਰਨੈ¤ਸ ਫ਼ੋਰਮ ਪੰਜਾਬ ਰਾਜੀਵ ਵਸ਼ਿਸ਼ਟ, ਸਾਬਕਾ ਜਿਲ•ਾ ਕੋ-ਆਰਡੀਨੇਟਰ ਪ੍ਰਾਜੈਕਟ ਪੜ•ੋ ਪੰਜਾਬ ਦੀਪਕ ਕੇ. ਵਸ਼ਿਸ਼ਟ, ‘ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ ।ਮੁੱਖ ਮਹਿਮਾਨ ਤੀਕਸ਼ਣ ਸੂਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਵੀ ਪ੍ਰਦੇਸ਼ ਦੀ ਤਰੱਕੀ ਦਾ ਪੈਮਾਨਾ ਉਸ ਪ੍ਰਦੇਸ਼ ਦੀਆਂ ਸਿੱਖਿਆ ਸੰਸਥਾਵਾਂ ਅਤੇ ਉ¤ਥੇ ਦੇ ਨਾਗਰਿਕ ਹੁੰਦੇ ਹਨ । ਪੰਜਾਬ ਪ੍ਰਦੇਸ਼ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਾਈ ਮਿਆਰੀ ਅਤੇ ਆਧੁਨਿਕ ਸਾਜੋ ਸਮਾਨ ਨਾਲ ਲੈਸ ਇੰਫ਼ਰਾਸਟ੍ਰਚਰ ਪ੍ਰਦਾਨ ਕਰਨਾ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੀ ਪ੍ਰਮੁਖਤਾ ਹੈ । ਇਸ ਕੜੀ ਤਹਿਤ ਪੰਜਾਬ ਭਰ ਦੀਆਂ ਅਨਸੇਫ਼ ਬਿਲਡਿੰਗਾਂ ਦੇ ਪੁਨਰ ਨਿਰਮਾਣ ਹਿੱਤ ਕਰੋੜਾਂ ਰੁ. ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਤਾਂਕਿ ਭਵਿੱਖ ਦੇ ਯੋਗ ਨਾਗਰਿਕਾਂ ਦੀ ਤਿਆਰੀ ਦੇ ਰਸਤੇ ਵਿੱਚ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਨਾ ਆਵੇ । ਇਸ ਕੜੀ ਤਹਿਤ ਸ.ਐ.ਸ. ਪਿੱਪਲਾਂ ਵਾਲਾ ਦੇ ਤਿੰਨ ਅਨਸੇਫ਼ ਕਮਰਿਆਂ ਦੇ ਮੁੜ ਨਿਰਮਾਣ ਅਤੇ ਆਧੁਨਿਕ ਸਾਜੋ ਸਮਾਨ ਹਿੱਤ ਸਰਵ ਸਿੱਖਿਆ ਅਭਿਆਨ ਤਹਿਤ 15.6 ਕਰੋੜ ਰੁ. ਦੀ ਗ੍ਰਾਂਟ ਜਾਰੀ ਕੀਤੀ ਗਈ ਹੈ । ਇਸ ਵਿੱਚ 13.5 ਲੱਖ ਰੁ. ਤਿੰਨ ਕਮਰਿਆਂ ਦੇ ਨਿਰਮਾਣ ਅਤੇ 2.10 ਲੱਖ ਰੁ. ਬੱਚਿਆਂ ਅਤੇ ਅਧਿਆਪਕਾਂ ਦੇ ਬੈਠਣ ਅਤੇ ਕਲਾਸ ਰੂਮ ਲਈ ਹੋਰ ਸਾਜੋ ਸਮਾਨ ਲਈ ਜਾਰੀ ਕੀਤੇ ਗਏ ਹਨ । ਇਸ ਤੋਂ ਇਲਾਵਾ ਬੱਚਿਆਂ ਨੂੰ ਵਰਦੀਆਂ ਹਿੱਤ ਲਗਭਗ 95 ਹਜ਼ਾਰ ਰੁ. ਦੀ ਗ੍ਰਾਂਟ ਜਾਰੀ ਕੀਤੀ ਗਈ ਹੈ । ਸ਼੍ਰੀ ਸੂਦ ਨੇ ਇਸ ਮੌਕੇ ‘ਤੇ ਮਾਪਿਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੇ ਸੁਧਾਰ ਲਈ ਸਮੂਹਿਕ ਯਤਨ ਕਰਨ ਦੀ ਅਪੀਲ ਵੀ ਕੀਤੀ । ਇਸਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਹਲਕੇ ਦਾ ਤੇ ਵਿਸ਼ੇਸ਼ ਰੂਪ ਨਾਲ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਸ਼੍ਰੀ ਸੂਦ ਵਿਸ਼ੇਸ਼ ਰੂਪ ਨਾਲ ਯਤਨ ਸ਼ੀਲ ਹਨ । ਸ਼੍ਰੀ ਸੂਦ ਦੇ ਸਾਰਥਕ ਯਤਨਾਂ ਸਦਕਾ ਹੀ ਹਲਕੇ ਦੇ ਸਕੂਲਾਂ ਤੇ ਵਿਸ਼ੇਸ਼ ਰੂਪ ਨਾਲ ਪਿੱਪਲਾਂ ਵਾਲਾ ਦੇ ਸ.ਐ.ਸ. ਨੂੰ ਤਿੰਨ ਕਮਰਿਆਂ ਲਈ 15.6 ਲੱਖ ਦੀ ਇੱਕ ਵੱਡੀ ਰਕਮ ਪ੍ਰਾਪਤ ਹੋਈ ਹੈ ਜਿਸ ਨਾਲ ਇਸ ਸਕੂਲ ਦਾ ਕਾਇਆ ਕਲਪ ਸੰਭਵ ਹੋ ਸਕੇਗਾ । ਇਸ ਮੌਕੇ ਦੀਪਕ ਕੇ. ਵਸ਼ਿਸ਼ਟ ਨੇ ਮੰਚ ਸੰਚਾਲਨ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਵ ਸਿੱਖਿਆ ਅਭਿਆਨ ਦੇ ਦੋ ਮੁੱਖ ਮੰਤਵ ਗੁਣਾਤਮਕ ਅਤੇ ਗਿਣਾਤਮਿਕ ਸਿੱਖਿਆ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ । ਇਸ ਕਾਰਜ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਾਰਥਕ ਨਤੀਜਾ ਸਾਹਮਣੇ ਆ ਰਿਹਾ ਹੈ ਤੇ ਅੱਜ ਪੰਜਾਬ ਇੰਫ਼ਰਾਸਟ੍ਰਚਰ ਦੇ ਮਾਮਲੇ ਵਿੱਚ ਅਗਲੀ ਕਤਾਰ ਵਿੱਚ ਖੜ•ਾ ਹੈ । ਇਸ ਮੌਕੇ ‘ਤੇ ਵਿਸ਼ੇਸ਼ ਰੂਪ ਨਾਲ ਅਕਾਲੀ ਆਗੂ ਮਨਮੋਹਣ ਚਾਵਲਾ, ਮਨਜੀਤ ਸਿੰਘ, ਕੁਲਵਿੰਦਰ ਸਿੰਘ ਜੰਡਾ, ਐਮ.ਸੀ. ਬਲਵਿੰਦਰ ਵਿਰਦੀ, ਐਮ.ਸੀ. ਨਰਿੰਦਰ ਸਿੰਘ, ਐਮ.ਸੀ. ਬਿਕਰਮ ਜੀਤ ਕਲਸੀ, ਐਮ.ਸੀ. ਪ੍ਰੇਮ ਸਿੰਘ, ਪ੍ਰਿੰ. ਹਰਬੰਸ ਕੌਰ ਕਲਸੀ, ਹੈ¤ਡ ਟੀਚਰ ਸ਼ਾਮ ਦੁਲਾਰੀ, ਊਧਮ ਸਿੰਘ ਰੱਤੂ, ਸੁਰਿੰਦਰ ਸਿੰਘ ਧਾਮੀ, ਲਖਵੀਰ ਸਿੰਘ, ਧਰਮਿੰਦਰ ਸ਼ਰਮਾ, ਧਰਮ ਪਾਲ ਵਰਮਾ, ਚੇਅਰਮੈਨ ਐਸ.ਐਮ.ਸੀ. ਹਰਜੀਤ ਸਿੰਘ, ਸਕੂਲ ਸਟਾਫ਼ ਮੈਂਬਰ ਜਗੀਰ ਕੌਰ, ਰਾਜ ਰਾਣੀ, ਨਰਿੰਦਰ ਕੌਰ, ਰਜਵੰਤ ਕੌਰ, ਨਰਿੰਦਰ ਕੌਰ, ਕਮਲੇਸ਼ ਕੁਮਾਰੀ, ਸੁਖਵੀਰ ਕੌਰ, ਸੁਨੀਲ ਕੁਮਾਰ ਸਹਿਤ ਇਲਾਕਾ ਨਿਵਾਸੀਆਂ, ਬੱਚਿਆ ਦੇ ਮਾਪਿਆਂ ਅਤੇ ਬੱਚਿਆਂ ਨੇ ਭਾਰੀ ਸੰਖਿਆ ਵਿੱਚ ਭਾਗ ਲਿਆ । ਅੰਤ ਵਿੱਚ ਸਕੂਲ ਮੁਖੀ ਸ਼ਾਮ ਦੁਲਾਰੀ ਨੇ ਆਏ ਪਤਵੰਤਿਆਂ ਦਾ ਤੇ ਵਿਸ਼ੇਸ਼ ਰੂਪ ਨਾਲ ਮੁੱਖ ਮਹਿਮਾਨ ਸ਼੍ਰੀ ਸੂਦ ਦਾ ਧੰਨਵਾਦ ਕੀਤਾ ।
Post a Comment