ਭੀਖੀ,19ਨਵੰਬਰ-( ਬਹਾਦਰ ਖਾਨ )- ਮੌਜੂਦਾ ਸਮੇਂ ਲਾਇਬਰੇਰੀਆਂ ਮਨੁੱਖ ਲਈ ਬਹੁਤ ਜ਼ਰੂਰੀ ਹਨ, ਜਿੱਥੋਂ ਨੌਜਵਾਨ ਵਰਗ ਤੇ ਬੱਚੇ ਹਰ ਕਿਸਮ ਦੀ ਗਿਆਨ ’ਚ ਵਾਧਾ ਕਰਨ ਵਾਲੀ ਸਮੱਗਰੀ ਪ੍ਰਾਪਤ ਕਰਕੇ ਬਹੁਮੁੱਲੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਹ ਪ੍ਰਗਟਾਵਾ ਨਵਯੁੱਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਮਿਉਂਸਪਲ ਲਾਇਬਰੇਰੀ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ਐਨਆਰਆਈ ਗਿਆਨ ਚੰਦ ਸਿੰਗਲਾ ਨੇ ਕੀਤਾ। ਉਨਾਂ ਕਿਹਾ ਕਿ ਮੰਚ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ•ਾਂ ਕਿਹਾ ਕਿ ਕਿਤਾਬਾਂ ਪੜ•ਨ ਨਾਲ ਮਨੁੱਖ ਦੇ ਅੰਦਰਲੀ ਪ੍ਰਤਿਭਾ ਉਜਾਗਰ ਹੁੰਦੀ ਹੈ, ਜਿਸ ਨਾਲ ਸਮਾਜ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ। ਜਿਸ ਸਮਾਜ ਵਿੱਚ ਪੁਸਤਕ ਸੱਭਿਆਚਾਰ ਵਧੇਰੇ ਹੈ, ਉ¤ਥੇ ਸਮਾਜ ਦੇ ਵਿਕਾਸ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ ਹਨ। ਇਸ ਮੌਕੇ ਉਨ•ਾਂ ਨੇ ਆਪਣੇ ਪੋਤਰੇ ਦੇ ਜਨਮ ਦੀ ਖੁਸ਼ੀ ’ਚ ਲਾਇਬਰੇਰੀ ਨੂੰ 21000/- ਰੁਪੈ ਸਹਾਇਤਾ ਵਜੋਂ ਦਿੱਤੇ ਅਤੇ ਭਵਿੱਖ ਵਿੱਚ ਹੋਰ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ। ਮੰਚ ਦੇ ਖਜਾਨਚੀ ਬਲਦੇਵ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ•ਾਂ ਦੀ ਧਰਮਪਤਨੀ ਸ੍ਰੀਮਤੀ ਵੀਨਾ ਸਿੰਗਲਾ, ਸੁਰਿੰਦਰ ਕੁਮਾਰ ਛਿੰਦੀ, ਕਿਰਨਾ ਸਿੰਗਲਾ, ਰੀਨਾ ਰਾਣੀ ਸਿੰਗਲਾ, ਕੌਂਸਲਰ ਵਿਨੋਦ ਕੁਮਾਰ ਸਿੰਗਲਾ, ਡਾ. ਕੌਰ ਸਿੰਘ, ਰਮੇਸ਼ ਕੁਮਾਰ ਬੂਦੀ, ਭਾਜਪਾ ਦੇ ਮੰਡਲ ਪ੍ਰਧਾਨ ਰਜਿੰਦਰ ਰਾਜੀ, ਦਰਸ਼ਨ ਟੇਲਰ, ਬਲਦੇਵ ਸਿੱਧੂ, ਡੀ.ਪੀ.ਜਿੰਦਲ, ਅਵਤਾਰ ਸਿੰਘ, ਯਾਦਵਿੰਦਰ ਸਿੰਘ ਸਿੱਧੂ, ਰਾਮ ਸਿੰਘ ਅਕਲੀਆ ਆਦਿ ਹਾਜ਼ਰ ਸਨ।
Post a Comment