ਬੱਧਨੀ ਕਲਾਂ 7 ਨਵੰਬਰ (ਚਮਕੌਰ ਲੋਪੋਂ )/ ਦੇਸ਼ ਭਗਤਾ ਅਤੇ ਗਦਰੀ ਬਾਬਿਆ ਦੀ ਜਨਮ ਭੂਮੀ ਵਜੋ ਜਾਣੀ ਜਾਦੀ ਪਿੰਡ ਢੁੱਡੀਕੇ ਦੀ ਯਾਦਗਾਰੀ ਕਮੇਟੀ ਵੱਲੋ ਹਰ ਸਾਲ ਕਰਵਾਏ ਜਾਦੇ ਮੇਲੇ ਦੇ ਸਬੰਧ ਵਿਚ ਵਿਸ਼ੇਸ਼ ਮਿੰਟਿਗ ਕਮੇਟੀ ਦੇ ਸ੍ਰਪਰਤ ਪਿਆਰਾ ਦੀ ਅਗਵਾਈ ਹੇਠ ਸੈਕੰਡਰੀ ਸਕੂਲ ਢੁੱਡੀਕੇ ਵਿਖੇ ਹੋਈ ਜਿਸ ਵਿਚ ਕੰਵਲ ਗੁਪਤਾ, ਪ੍ਰਧਾਨ ਜੋਰਾ ਸਿੰਘ, ਦਰਸਨ ਸਿੰਘ ਭੁੱਲਰ, ਮਾਸਟਰ ਹਰੀ ਸਿੰਘ ਢੁੱਡੀਕੇ,ਮਾ: ਜੈਕਬ ਜੀ, ਮਾ: ਗੁਰਚਰਨ ਸਿੰਘ, ਮਾ: ਆਤਮਾ ਸਿੰਘ, ਮਾ: ਕਰਤਾਰ ਸਿੰਘ, ਮਾ: ਬਿੱਕਰ ਸਿੰਘ ਅਤੇ ਦਰਸ਼ਨ ਸਿੰਘ ਫੌਜੀ ਵੀ ਸ਼ਾਮਲ ਹੋਏ ਅਤੇ ਇਸ ਦੌਰਾਨ 18 ਨਵੰਬਰ ਦਿਨ ਐਤਵਾਰ ਨੂੰ ਮਨਾਏ ਜਾ ਰਹੇ 15 ਵੇ ਗਦਰੀ ਬਾਬਿਆ ਦੇ ਮੇਲੇ ਸਬੰਧ ਵਿਚ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ ਜਿਸ ਵਿਚ ਮੇਲੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਕਮੇਟੀ ਦੇ ਪ੍ਰੈਸ਼ ਸਕੱਤਰ ਮਾ: ਹਰੀ ਸਿੰਘ ਨੇ ਦੱਸਿਆ ਕਿ ਸੈਮੂਅਲ ਜੌਹਲ ਦੀ ਨਾਟਕ ਮੰਡਲੀ ਵੱਲੋ ਨਾਟਕ ਪੇਸ਼ ਕੀਤੇ ਜਾਣਗੇ, ਦੇਸ਼ ਰਾਜ ਛਾਜਲੀ ਦੀ ‘ਲੋਕ ਸੰਗੀਤ ਮੰਡਲੀ ’ ਵੱਲੋ ਗੀਤ ਅਤੇ ਹੋਰ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਇਸ ਮੇਲੇ ਵਿਚ ਵਿਸ਼ੇਸ ਤੌਰ ਤੇ ਭਾਸ਼ਣ, ਗੀਤ, ਗਦਰ ਪਾਰਟੀ ਬਾਰੇ ਵਿਚਾਰ ਚਰਚਾ ਅਤੇ ਦਸਤਾਰ ਸਜਾਉਣ ਦੈ ਮੁਕਾਬਲੇ ਵੀ ਕਰਵਾਏ ਜਾਣਗੇ ਇਸੇ ਦਿਨ ਹੀ ਕਾਮਰੇਡ ਪਿਆਰਾ ਸਿੰਘ ਵੱਲੋ ਆਪਣੀ ਮਾਤਾ ਦੀ ਯਾਦ ਅੰਦਰ ‘ਮਾਤਾ ਪੰਜਾਬ ਕੌਰ ਯਾਦਗਾਰੀ ਪਰਿਵਾਰਕ ਟਰੱਸਟ ਢੁੱਡੀਕੇ’ ਦਾ ਵੀ ਐਲਾਨ ਕੀਤਾ ਜਾਵੇਗਾ ਜਿਸ ਦੀ ਰਾਸ਼ੀ ਸੁਰੂ ਵਿਚ 6 ਲੱਖ ਹੋਵੇਗੀ ਇਸ ਟਰੱਸਟ ਦੇ ਵਿਆਜ਼ ਵਿੱਚੋ ਹਰ ਸਾਲ ਸੋਵੀਨਰ, ਮੇਲਾ ਜਾ ਕਮੇਟੀ ਦੀ ਸ਼ਹਿਮਤੀ ਨਾਲ ਹੀ ਪੈਸ਼ੇ ਖਰਚ ਕੀਤੇ ਜਾਣਗੇ।ਇਸ ਮੇਲੇ ਲਈ ਵਿਸ਼ਸੇ ਯੋਗਦਾਨ ਪਾਉਣ ਵਾਲੇ ਕਾਮਰੇਡ ਪਿਆਰਾ ਸਿੰਘ ਢੁੱਡੀਕੇ ਅਤੇ ਉਸ ਦੇ ਪ੍ਰੀਵਾਰ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਪਿੰਡਾ ਸ਼ਹਿਰਾ ਵਿਚ ਪੋਸ਼ਟਰ ਲਾਉਣ ਲਈ ਵਿਸ਼ੇਸ ਡਿਉਟੀਆ ਲਾਈਆ ਗਈ ਹਨ।
- ਗਦਰੀ ਬਾਬਿਆਂ ਦੇ ਪੰਦਰ•ਵੇ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ।


Post a Comment