ਸ਼ਹਿਣਾ/ਭਦੌੜ 7 ਨਵੰਬਰ (ਸਾਹਿਬ ਸੰਧੂ) - ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਵੱਲੋ ਸ਼ਰਧਾਂਜਲੀ ਭੇਟ ਕਰਨ ਆਏ ਸਿੰਜਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵੱਲੋਂ ਮਰਹੂਮ ਕੀਤੂ ਦੀ ਯਾਦ ‘ਚ ਬਿਲਾਸਪੁਰ ਇਲਾਕੇ ‘ਚ ਲੜਕੀਆਂ ਦਾ ਕਾਲਜ ਖੋਲ•ਣ ਦਾ ਭਰਪੂਰ ਯਤਨ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਇਸ ਮੰਗ ਤੋਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜਾਣੂੰ ਕਰਵਾ ਦਿੱਤਾ ਜਾਵੇਗਾ। ਉਨ•ਾਂ ਸ਼ਰਧਾਂਜਲੀ ਭੇਂਟ ਕਰਦਿਆਂ ਕੀਤੂ ਦੀ ਸਾਦਗੀ, ਦ੍ਰਿੜਤਾ, ਗਰੀਬਾਂ ਪ੍ਰਤੀ ਪ੍ਰੇਮ ਅਤੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ•ਾਂ ਕਿਹਾ ਕਿ ਕੀਤੂ ਦੇ ਤੁਰ ਜਾਣ ਨਾਲ ਸਿਰਫ ਪਰਿਵਾਰ, ਬਰਨਾਲਾ ਹਲਕੇ ਜਾਂ ਉਨ•ਾਂ ਦੇ ਜਾਣਕਾਰਾਂ ਨੂੰ ਹੀ ਘਾਟਾਂ ਨਹੀਂ ਪਿਆ ਬਲਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ•ਾਂ ਦਿਲ ਦੀਆਂ ਗਹਿਰਾਈਆਂ ‘ਚੋਂ ਮਰਹੂਮ ਕੀਤੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹਲਕਾ ਨਿਹਾਲ ਸਿੰਘ ਵਾਲਾ ਦੀ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਮੰਗ ਕੀਤੀ ਕਿ ਬਿਲਾਸਪੁਰ ਦੇ ਸਰਕਾਰੀ ਸਕੂਲ ਦਾ ਨਾਂ ਕੀਤੂ ਦੇ ਨਾਂ ‘ਤੇ ਰੱਖਿਆ ਜਾਵੇ ਅਤੇ ਉਨ•ਾਂ ਦੀ ਯਾਦ ‘ਚ ਲੜਕੀਆਂ ਦਾ ਨਵਾਂ ਕਾਲਜ ਬਣਾਇਆ ਜਾਵੇ। ਸ. ਮਲਕੀਤ ਸਿੰਘ ਕੀਤੂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ‘ਚ ਮੁੱਖ ਮੰਤਰੀ ਦੇ ਸਾਬਕਾ ਪ੍ਰਮੁੱਖ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆਂ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਂ ਵੀ ਪ੍ਰਮੁੱਖ ਹਨ। ਇਨ•ਾਂ ਆਗੂਆਂ ਨੇ ਮਰਹੂਮ ਕੀਤੂ ਵੱਲੋਂ ਕੀਤੇ ਸਮਾਜ ਸੇਵਾ ਦੇ ਕੰਮਾਂ ਦੀ ਤਾਰੀਫ ਕੀਤੀ ਅਤੇ ਉਨ•ਾਂ ਵੱਲੋਂ ਬਰਨਾਲਾ ਜ਼ਿਲੇ ਲਈ ਕੀਤੇ ਸ਼ਾਨਦਾਰ ਕੰਮਾਂ ਨੂੰ ਵੀ ਯਾਦ ਕੀਤਾ। ਸ੍ਰੀ ਗੁਰੂ ਨੇ ਢੀਂਡਸਾ ਪਰਿਵਾਰ ਵੱਲੋਂ ਵੀ ਸ਼ਰਧਾਂਜਲੀ ਭੇਂਟ ਕੀਤੀ। ਕੀਤੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਈ ਹੋਈ ਸੰਗਤ ਦਾ ਧੰਨਵਾਦ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਸ੍ਰੀ ਕੁਲਵੰਤ ਸਿੰਘ ਕੰਤਾ ਨੇ ਕੀਤਾ। ਉਨ•ਾਂ ਕਿਹਾ ਕਿ ਉਹ ਆਪਣੇ ਪਿਤਾ ਵੱਲੋਂ ਚਲਾਏ ਸਮਾਜ ਸੇਵਾ ਦੇ ਕੰਮਾਂ ‘ਚ ਖੜ•ੋਤ ਨਹੀਂ ਆਉਣ ਦੇਣਗੇ ਅਤੇ ਲੋਕ ਭਲਾਈ ਦੇ ਕੰਮ ਜਾਰੀ ਰੱਖਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਤੇ ਬਾਬੂ ਪ੍ਰਕਾਸ਼ ਚੰਦ ਗਰਗ, ਵਿਧਾਇਕ ਬੀਬੀ ਫਰਜ਼ਾਨਾ ਆਲਮ, ਰਾਜਦੇਵ ਸਿੰਘ ਖਾਲਸਾ ਸਾਬਕਾ ਐਮ.ਪੀ., ਸਾਬਕਾ ਡੀਜੀਪੀ ਅਤੇ ਮੋਗਾ ਹਲਕੇ ਦੇ ਇੰਚਾਰਜ ਸ੍ਰੀ ਪੀ ਐਸ. ਗਿੱਲ, ਸ੍ਰੀ ਬਰਜਿੰਦਰ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਗਾ, ਕੇਵਲ ਸਿੰਘ ਸਾਬਕਾ ਐਮ. ਪੀ., ਐਸ. ਐਸ. ਪੀ. ਸੁਰਜੀਤ ਸ਼ਿੰਘ ਤੇ ਸਨੇਹਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।
ਬਿਲਾਸਪੁਰ ਵਿਖੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਅੰਤਿਮ ਅਰਦਾਸ ਮੌਕੇ ਪੱਗੜੀ ਦੀ ਰਸਮ ਕਰਦੇ ਹੋਏ ਸੀਨੀਅਰ ਆਗੂ। ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਹੱਥ ‘ਚ ਮੰਗ ਪੱਤਰ ਸਮੇਤ ਦਿਖਾਈ ਦੇ ਰਹੇ ਹਨ।


Post a Comment