ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਨੇ ਸਕੁਲ ਦੀ ਨੁਹਾਰ ਬਦਲੀ

Wednesday, November 07, 20120 comments


ਕੋਟਕਪੁਰਾ/ 7 ਨਵੰਬਰ/ਜੇ.ਆਰ.ਆਰ.ਅਸੋਕ/ਯੁਵਕ ਸੇਵਾਵਾ ਵਿਭਾਗ ਪੰਜਾਬ ਅਤੇ ਸਹਾਇਕ ਡਾਇਰੈਕਟਰ  ਯੁਵਕ ਸੇਵਾਵਾ ਫਰੀਦਕੋਟ .ਜਗਜੀਤ ਸਿੰਘ ਚਹਿਲ ਦੀ ਸਰਪ੍ਰਸਤੀ ਹੇਠ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਵਿਖੇ ਡਾ. ਹਰੀ ਸਿੰਘ ਸੇਵਕ ਸਰਕਾਰੀ ਸਂੀਨੀਅਰ ਸੈਕੰਡਰੀ ਸਕੂਲ (ਲੜਕਿਆਂ) ਵੱਲੋਂ ਕੈਂਪ ਕਮਾਂਡੈਂਟ ਪ੍ਰਭਜੋਤ ਸਿੰਘ ਦੀ ਅਗਵਾਈ ਵਿਚ 110 ਵਲੰਟੀਅਰਾਂ ਨੇ 10 ਗਰੁੱਪ ਬਣਾ ਕੇ ਸਕੂਲ ਦੀ ਨੁਹਾਰ ਬਦਲੀ। ਗਰੁੱਪ ਲੀਡਰ ਸੁਨੀਲ ਕੁਮਾਰ , ਗੁਰਜੰਟ ਸਿੰਘ, ਧਰਮਿੰਦਰ ਸਿੰਘ, ਹਰਦੀਪ ਸਿੰਘ, ਕਰਨ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ, ਦਿਲਬਾਗ ਸਿੰਘ, ਅਜੇ ਕੁਮਾਰ ਅਤੇ ਗੁਰਜੀਤ ਸਿੰਘ ਦੀ ਅਗਵਾਈ ਵਿਚ ਵਲੰਟੀਅਰਾਂ ਵੱਲੋਂ ਦਰੱਖਤਾਂ ਦੀ ਛੰਗਾਈ , ਦਰੱਖਤਾਂ ਤੇ ਸਫੈਦੀ ਕਰਕੇ , ਪਾਰਕਾਂ ਵਿਚੋਂ ਘਾਹ ਕੱਢ ਕੇ ਅਤੇ ਸਕੂਲ ਦੇ ਡਾ ਚੰਦਾ ਸਿੰਘ ਮਰਵਾਹ ਬਲਾਕ, ਰਾਣੀ ਝਾਂਸੀ ਬਲਾਕ, ਟੈਗੋਰ ਬਲਾਕ, ਆਡੀਟੋਰੀਅਮ ਬਲਾਕ, ਮਿਡ ਡੇ ਮੀਲ ਏਰੀਏ ਦੇ ਆਲੇ ਦੁਆਲੇ ਦੀ ਸਫਾਈ ਕਰਕੇ ਸਕੂਲ ਦੀ ਦਿੱਖ ਬਦਲੀ। ਕੈਂਪ ਕਮਾਂਡੈਂਟ ਪ੍ਰਭਜੋਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੋਜੁਵਾਨ ਦੇਸ਼ ਦਾ ਭਵਿੱਖ ਹੁੰਦੇ ਹਨ ਸਮਾਜ ਵਿੱਚ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਦੇ ਨਾਲ ਨਾਲ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣਾਂ ਵੀ ਨੋਜੁਵਾਨ ਪੀੜ ਦਾ ਕੰਮ ਹੈ। ਅੱਜ ਦੂਜੇ ਸਕੂਲ ਵਿਚ ਆਕੇ ਜੋ ਤੁਸੀਂ ਸਫਾਈ ਕੀਤੀ ਹੈ ਇਹ ਇਕ ਵਧੀਆ ਉਪਰਾਲਾ ਹੈ।  ਇਸ ਮੌਕੇ ਤੇ ਪ੍ਰਿੰਸੀਪਲ ਜਰਨੈਲ ਕੌਰ ਨੇ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਇਹਨਾ ਕੈਂਪਾਂ ਦਾ ਬਹੁਤ ਵੱਡਾ ਮਹੱਤਵ ਹੈ। ਇਹਨਾਂ ਕੈਂਪਾਂ ਵਿੱਚ ਪੜਾਈ ਦੇ ਨਾਲ ਨਾਲ ਇੰਨਸਾਨੀਅਤ ਦੀ ਔਖੇ ਸਮੇਂ ਵਿਚ ਮੱਦਦ ਕਰਨਾ, ਸਵੱਛ ਸਮਾਜ ਬਣਾਉਣ ਲਈ ਉਪਰਾਲੇ ਕਰਨਾ ਆਦਿ ਬਹੁਤ ਕੁਝ ਸਿੱਖਦਾ ਹੈ। ਜੋ ਉਹ ਸਾਰੀ ਉਮਰ ਵਿਚ ਬਾਹਰ ਰਹਿ ਕੇ ਨਹੀ ਸਿੱਖ ਸਕਦਾ। ਉਨ ਕਿਹਾ ਕਿ ਇਕ ਵਲੰਟੀਅਰ ਦਾ ਫਰਜ ਬਣਦਾ ਹੈ ਕਿ ਉਹ ਸਮਾਜ ਦੇ ਭਲੇ ਲਈ ਅੱਗੇ ਆਵੇ। ਉਨ ਇਸ ਮੌਕੇ ਤੇ ਕੈਂਪ ਕਮਾਂਡੈਂਟ ਅਤੇ ਵਾਲੰਟੀਅਰਾਂ ਦਾ ਸਕੂਲ ਨੂੰ ਵਧੀਆ ਢੰਗ ਨਾਲ ਸਾਫ ਸੁਥਰਾ ਬਣਾਉਣ ਤੇ ਧੰਨਵਾਦ ਕੀਤਾ ਇਸ ਮੌਕੇ ਤੇ ਲੈਕਚਰਾਰ ਸੰਦੀਪ ਕੌਰ, ਗੁਰਭੇਜ ਸਿੰਘ , ਸ਼ਵਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਅਮਰਜੀਤ ਕੌਰ ਡੀ ਪੀ , ਮੇਜਰ ਸਿੰਘ , ਹਰਿੰਦਰ ਸਿੰਘ ਸਮੇਤ ਕਈ ਅਧਿਆਪਕ ਹਾਜਰ ਸਨ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger