ਭੱਟੀ ਪਰਿਵਾਰ ਵੱਲੋਂ ਪਾਵਨ ਵਾਲੀਮਿਕ ਤੀਰਥ ਲਈ ਪੈਦਲ ਯਾਤਰਾ ਸ਼ੁਰੂ

Monday, November 19, 20120 comments


ਲੁਧਿਆਣਾ (ਸਤਪਾਲ ਸੋਨ9 ) ਬੋਬੀ ਭੱਟੀ ਤੇ ਕੁਲਵਿੰਦਰ ਭੱਟੀ ਨੇ ਆਪਣੇ ਪਰਿਵਾਰ ਸਮੇਤ ਪਾਵਨ ਭਗਵਾਨ ਵਾਲਮੀਕਿ ਤੀਰਥ ਲਈ ਆਪਣੀ ਪੈਦਲ ਯਾਤਰਾ ਅਬਦੁੱਲਾ ਪੁਰ ਬਸਤੀ ਤੋਂ ਸ਼ੁਰੂ ਕੀਤੀ ਜੋ ਕਿ ਭਗਵਾਨ ਵਾਲਮੀਕਿ ਮਹਾਰਾਜ ਅਤੇ ਮਹਾਂਰਮਾਇਣ ਦੇ ਉਦੇਸ਼ਾਂ ਪ੍ਰਤੀ ਇੱਕ ਚੰਗਾ ਸੰਦੇਸ਼ ਹੈ। ਇਸ ਮੌਕੇ ਤੇ ਸਭ ਤੋਂ ਪਹਿਲਾਂ ਉਨ•ਾਂ ਦਾ ਸੁਆਗਤ ਮਹਾਤਮ ਰਾਵਣ ਯੂਥ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਯੂਵਾ ਨੇਤਾ ਵੀਰ ਰਵੀ ਬਾਲੀ ਨੇ ਆਪਣੇ ਸਾਥੀਆਂ ਜਿਨ•ਾਂ ਵਿਚ ਰਾਜ ਗਿੱਲ, ਸਚਿਨ ਹੰਸ, ਐਡਵੋਕੇਟ ਦੀਪਕ ਭੂੰਬਕ, ਕਮਲ ਧੀਰ, ਰਵੀ ਗਿੱਲ, ਵਿਜੇ ਕੁਮਾਰ ਅਤੇ ਪ੍ਰੀਤਮ ਢਾਬੇ ਵਾਲੇ ਸੋਨੂੰ ਜੀ ਨੇ ਕੀਤਾ। ਇਸ ਮੌਕੇ ਤੇ ਵੀਰ ਰਵੀ ਬਾਲੀ ਨੇ ਕਿਹਾ ਕਿ ਭੱਟੀ ਪਰਿਵਾਰ ਦੀ ਇਹ ਸ਼ਰਧਾ ਮਹਾਂਰਮਾਇਣ ਅਤੇ ਭਗਵਾਨ ਵਾਲਮੀਕਿ ਮਹਾਰਾਜ ਪ੍ਰਤੀ ਉਨ•ਾਂ ਦੀ ਸ਼ਰਧਾ ਨੂੰ ਦਰਸਾਉਂਦੀ ਹੈ। ਉਨ•ਾਂ ਕਿਹਾ ਕਿ ਭੱਟੀ ਪਰਿਵਾਰ ਦੀ ਸ਼ਰਧਾ ਇਹ ਦਰਸਾਉਂਦੀ ਹੈ ਕਿ ਲੋਕ ਵੱਧ ਤੋਂ ਵੱਧ ਇਸ ਵੱਲ ਪ੍ਰੇਰਿਤ ਹੋਣ। ਉਨ•ਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਆਪਣੇ ਧਰਮ ਨਾਲ ਜੁੜਨ ਤਾਂ ਜੋ ਆਦਿ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ। ਉਨ•ਾਂ ਕਿਹਾ ਕਿ ਸ਼੍ਰਿਸਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਹੀ ਇਸ ਸੰਸਾਰ ਦੇ ਕੁਲ ਮੁਕਤੀ ਦੇ ਦਾਤਾ ਹਨ। ਵੀਰ ਰਵੀ ਬਾਲੀ ਦੁਆਰਾ ਭੱਟੀ ਪਰਿਵਾਰ ਦੀ ਹੌਂਸਲਾ ਅਫ਼ਜਾਈ ਵੀ ਕੀਤੀ ਗਈ ਅਤੇ ਉਨ•ਾਂ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger