ਭੀਖੀ,3ਨਵੰਬਰ-( ਬਹਾਦਰ ਖਾਨ )- ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਸੱਤਵਾਂ ਤਰਕਸ਼ੀਲ ਮੇਲਾ 17 ਨਵੰਬਰ ਨੂੰ ਗੁਰਦੁਆਰਾ ਗਰਾਊਂਡ ਭੀਖੀ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਨਾਟਿਅਮ ਗਰੁੱਪ ਜੈਤੋ ਵਲੋਂ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਆਪਣੇ ਪ੍ਰਸਿੱਧ ਨਾਟਕ ਖੇਡੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਦਰਸ਼ਨ ਟੇਲਰ ਨੇ ਕਿਹਾ ਕਿ ਅੱਜ ਸਮਾਜ ਵਿੱਚ ਨਿੱਤ ਦਿਨ ਨਵੀਆਂ ਤੋਂ ਨਵੀਆਂ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ ਜਿਸ ਕਰਕੇ ਲੋਕ ਮਾਨਸਿਕ ਤੌਰ ਤੇ ਇੰਨਾਂ ਦਾ ਸ਼ਿਕਾਰ ਹੋ ਰਹੇ ਹਨ। ਲੋਕ ਚੇਤਨਾ ਦੀ ਘਾਟ ਹੋਣ ਕਾਰਨ ਇਨਾਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਜੋਤਸ਼ੀਆਂ, ਪੁੱਛਾਂ ਦੇਣ ਵਾਲੇ ਬਾਬਿਆਂ ਕੋਲ ਚਲੇ ਜਾਂਦੇ ਹਨ। ਉਹ ਇੰਨਾਂ ਦੀ ਅਗਿਆਨਤਾ ਦਾ ਨਜਾਇਜ ਫਾਇਦਾ ਉਠਾਕੇ ਲੋਕਾਂ ਦਾ ਆਰਥਿਕ ਅਤੇ ਸਰੀਰਿਕ ਸੋਸ਼ਨ ਕਰ ਰਹੇ ਹਨ। ਸੋ ਅੱਜ ਦੇ ਵਿਗਿਆਨ ਯੁੱਗ ਵਿੱਚ ਇੰਨਾਂ ਵਹਿਮਾਂ ਭਰਮਾਂ ਦੀ ਕੋਈ ਥਾਂ ਨਹੀ ਹੋਣੀ ਚਾਹੀਦੀ। ਇਹ ਮੇਲਾ ਲੋਕਾਂ ਵਿੱਚ ਵਿਗਿਆਨਕ ਚੇਤਨਾ ਪੈਦਾ ਕਰਨ ਲਈ, ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਨ ਲਈ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਸਪਾਲ ਸਿੰਘ ਅਤਲਾ, ਭਰਪੂਰ ਸਿੰਘ, ਦਿਨੇਸ਼ ਸੋਨੀ, ਲਛਮਣ ਸਿੰਘ, ਦਰਸ਼ਨ ਸਿੰਘ ਸਾਧਾ, ਰਣਜੀਤ ਫਰਵਾਹੀ, ਰਾਮ ਅਕਲੀਆ, ਰੁਪਿੰਦਰ ਰੋਹੀ ਆਦਿ ਹਾਜਰ ਸਨ।

Post a Comment