ਮਾਨਸਾ, 03 ਅਕਤੂਬਰ ( ਸੁਖਵੰਤ ਸਿੰਘ ਸਿੱਧੂ ) ਪੰਜਾਬ ਸਰਕਾਰ ਵੱਲੋ ਮਾਨਸਾ ਦੇ ਨਹਿਰੂ ਕਾਲਜ ਵਿੱਚ ਲਗਾਏ ਗਏ ਮਰੀਜਾਂ ਦੀ ਚੈਕਅੱਪ ਸਬੰਧੀ ਮੈਗਾ ਮੈਡੀਕਲ ਕੈਂਪ ਵਿੱਚ ਜਿਆਦਾ ਭੀੜ ਭੜੱਕਾ ਹੋਣ ਕਾਰਨ ਕੈਂਪ ਵਿੱਚ ਪਹੁੰਚੇ ਮਰੀਜਾਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਕਈ ਮਰੀਜ਼ ਤਾਂ ਬਿਨਾਂ ਚੈਕਅੱਪ ਕਰਵਾਏ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਕਿਉਕਿ ਜਿਆਦਾ ਬੀਮਾਰ ਹੋਣ ਵਾਲੇ ਮਰੀਜ਼ ਦੀ ਵੀ ਕੋਈ ਪੁੱਛਦੱਸ ਨਹੀ ਸੀ। ਮੈਡੀਕਲ ਕੈਂਪ ਵਿੱਚ ਆਪਣੇ ਗੋਡੇ ਦਾ ਇਲਾਜ ਕਰਵਾਉਣ ਆਈ ਬਜੁਰਗ ਔਰਤ ਗੋਡੇ ਦਾ ਚੈਕਅੱਪ ਕਰਵਾਉਣ ਲਈ ਜਿਆਦਾ ਭੀੜ ਹੋ ਕਾਰਨ ਡਾਕਟਰ ਤਾਂ ਨਸੀਬ ਨਹੀ ਹੋਇਆ ਪਰ ਉਸ ਤੋ ਪਹਿਲਾਂ ਹੀ ਧੱਕਾ ਵੱਜ ਕੇ ਡਿੱਗਣ ਕਾਰਨ ਆਪਣੀ ਬਾਂਹ ਤੁੜਵਾ ਬੈਠੀ।ਇਨਾਂ ਹੀ ਨਹੀ ਕੈਂਪ ਵਿੱਚ ਇੱਕ ਹੋਰ ਵਿਅਕਤੀ ਦੌਰਾ ਪੈਣ ਕਾਰਨ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਨੂੰ ਡਾਕਟਰਾਂ ਦੁਆਰਾ ਮੁਢਲੀਆਂ ਸਿਹਤ ਸੇਵਾਵਾਂ ਦਿੱਤੀਆਂ ਗਈਆ। ਕੈਂਪ ਵਿੱਚ ਜਿਲ੍ਹੇ ਦੇ ਪਿੰਡ ਬੋੜਾਵਾਲ ਦਾ ਇੱਕ ਬੱਚਾ ਜ਼ਸਪ੍ਰੀਤ ਸਿੰਘ ਗੁੰਮ ਹੋ ਗਿਆ ਜਿਸ ਨੂੰ ਉਸ ਦੇ ਮਾਪੇ ਕੈਂਪ ਵਿੱਚ ਪੂਰਾ ਦਿਨ ਲੱਭਦੇ ਰਹੇ। ਇਸ ਦੋ ਰੋਜ਼ਾ ਲਗਾਏ ਗਏ ਕੈਂਪ ਵਿੱਚ ਜਿਆਦਾ ਗਿਣਤੀ ਪੇਡੂ ਮਰੀਜਾਂ ਦੀ ਸੀ ਇਥੋ ਤੱਕ ਪਿੰਡਾਂ ਦੇ ਮਰੀਜਾਂ ਨੂੰ ਅਕਾਲੀ ਦਲ ਪਾਰਟੀ ਦੇ ਪਿੰਡਾਂ ਦੇ ਜਥੇਦਾਰ ਪਿੰਡਾਂ ਚ ਵੋਟਾਂ ਭੁਗਤਾਉਣ ਸਮੇ ਲਿਆਉਣ ਵਾਂਗ ਕੈਂਪ ਵਿੱਚ ਲਿਆ ਰਹੇ ਸਨ। ਬੇਸੱਕ ਸੂਬਾ ਸਰਕਾਰ ਤੇ ਸਿਹਤ ਵਿਭਾਗ ਨੇ ਵੱਡੇ ਪੱਧਰ ਤੇ ਕੈਂਪ ਚ ਡਾਕਟਰ ਤੇ ਮਸ਼ੀਨਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਪਰ ਬਹੁਤੇ ਮਰੀਜ਼ ਬਗੈਰ ਟੈਸਟ ਕੀਤੇ ਤੇ ਬਗੈਰ ਦਵਾਈ ਲੈਣ ਦੇ ਵਾਪਸ ਮੁੜ ਗਏ। ਕੈਂਪ ਚ ਪਹੁੰਚੀ ਬਜੁਰਗ ਔਰਤ ਤੇਜ਼ ਕੌਰ ਪਤਨੀ ਸਵ ਜੰਗੀਰ ਸਿੰਘ ਨੇ ਦੱਸਿਆ ਕਿ ਉਸ ਦੇ ਸਿਰ ਵਿੱਚ ਰਸੋਲੀਆਂ ਸਬੰਧੀ ਦਵਾਈ ਲੈਣੀ ਸੀ ਪਰ ਉਸ ਦੇ ਸੈਂਪਲ ਲੈਣ ਦੇ ਬਾਵਜੂਦ ਉਸ ਨੂੰ ਕੈਂਪ ਚ ਰਿਪੋਰਟਾਂ ਨਹੀ ਦਿੱਤੀਆਂ ਗਈਆ ਜਿਸ ਕਾਰਨ ਉਸ ਨੂੰ ਬਗੈਰ ਦਵਾਈ ਲੈਣ ਦੇ ਵਾਪਸ ਮੁੜਨਾ ਪਿਆ, ਇਸੇ ਤਰ੍ਹਾਂ ਹਰਿਆਣਾ ਦੇ ਜਿਲ੍ਹਾਂ ਫਤਿਆਬਾਦ ਤੋ ਆਏ ਲਛਮਣ ਸਿੰਘ ਨੇ ਦੱਸਿਆ ਕਿ ਲੱਤ ਦਾ ਬਲੱਡ ਕੈਂਸਰ ਹੋਣ ਕਰਕੇ ਉਸ ਦੇ ਟੈਸਟ ਤਾਂ ਲਏ ਗਏ ਪਰ ਉਨਾਂ ਦੱਸਿਆ ਕਿ ਦਵਾਈ ਇਸ ਦੀ ਨਹੀ ਦਿੱਤੀ ਅਤੇ ਡਾਕਟਰਾ ਨੇ ਕਿਹਾ ਹੈ ਕਿ ਇਸ ਦੀ ਦਵਾਈ ਨਹੀ ਹੈ, ਬੁਰਜ ਝੱਬਰ ਦੇ ਹਾਕਮ ਸਿੰਘ ਨੇ ਦੱਸਿਆ ਕਿ ਉਹ ਗੋਡਿਆ ਦੀ ਬੀਮਾਰੀ ਤੋ ਪਿਛਲੇ ਲੰਬੇ ਸਮੇਂ ਤੋ ਪੀੜ੍ਹਤ ਹੈ ਉਸ ਨੂੰ ਆਸ ਸੀ ਕਿ ਮੈਗਾ ਮੈਡੀਕਲ ਕੈਂਪ ਵਿੱਚ ਉਹ ਆਪਣਾ ਚੈਕਅੱਪ ਚੰਗੀ ਤਰ੍ਹਾਂ ਕਰਵਾਕੇ ਤਿੰਨ ਮਹੀਨੇ ਲਈ ਫਰੀ ਦਵਾਈ ਲੈ ਸਕੇਗਾ ਤਾਂ ਉਸ ਨੇ ਕਿਹਾ ਕਿ ਕੈਂਪ ਵਿੱਚ ਡਾਕਟਰਾਂ ਦੁਆਰਾ ਲਿਖਈਆਂ ਗਈਆਂ ਦਵਾਈਆਂ ਚ ਸਿਰਫ ਇੱਕ ਪੱਤਾ ਹੀ ਉਸ ਨੂੰ ਨਸੀਬ ਹੋਇਆ ਅਤੇ ਬਾਕੀ ਦਵਾਈਆਂ ਉਸ ਨੂੰ ਬਾਹਰੋ ਮੈਡੀਕਲ ਤੋ ਲੈਣ ਲਈ ਕਹਿ ਦਿੱਤਾ।ਮੈਗਾ ਮੈਡੀਕਲ ਕੈਂਪ ਵਿੱਚ ਬੇਸੱਕ ਡਾਕਟਰ ਹਰੇਕ ਬਿਮਾਰੀ ਦਾ ਚੈਕਅੱਪ ਕਰ ਰਹੇ ਸਨ ਪਰ ਇਸ ਕੈਂਪ ਵਿੱਚ ਵੱਡੀ ਗਿਣਤੀ ਗੋਡਿਆਂ ਦੇ ਜ਼ੋੜਾਂ ਦੇ ਦਰਦ ਵਾਲੇ ਮਰੀਜਾਂ ਦੀ ਦੇਖਣ ਨੂੰ ਮਿਲੀ।



Post a Comment