ਲੁਧਿਆਣਾ,23 ਨਵੰਬਰ(ਸਤਪਾਲ ਸੋਨ9)ਲੋਕਾਂ ਨੂੰ ਐਚ.ਆਈ.ਵੀ (ਏਡਜ਼) ਤੋਂ ਬਚਾਓ ਲਈ ਜਾਗਰੂਕ ਕਰਨ ਬਾਰੇ ਇੱਕ ਵਿਸ਼ੇਸ਼ ਟਰੇਨ ’ਰੈਡ ਰਿਬਨ ਐਕਸਪ੍ਰੈਸ’ 17 ਦਸੰਬਰ ਨੂੰ ਲੁਧਿਆਣਾ ਵਿਖੇ ਆ ਰਹੀ ਹੈ। ਇਸ ਸਬੰਧੀ ਅੱਜ ਬੱਚਤ ਭਵਨ ਵਿਖੇ ਡਾ. ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲਾ ਪੱਧਰੀ ਆਰਗੇਨਾਈਜਿੰਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿਹਤ ਵਿਭਾਗ, ਸਿੱਖਿਆ ਵਿਭਾਗ, ਆਈ.ਸੀ.ਡੀ.ਐਸ ਵਿਭਾਗ, ਪੁਲਿਸ ਵਿਭਾਗ, ਨਹਿਰੂ ਯੁਵਾ ਕੇਂਦਰ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਨੀਰੂ ਕਤਿਆਲ ਨੇ ਦੱਸਿਆ ਕਿ ਇਹ ਗੱਡੀ 17, 18 ਅਤੇ 19 ਦਸੰਬਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਰੁਕੇਗੀ। ਇਸ ਗੱਡੀ ਦੇ ਵੱਖ-ਵੱਖ ਡੱਬਿਆਂ ਵਿੱਚ ਲਗਾਈ ਗਈ ਏਡਜ਼ ਬੀਮਾਰੀ ਸਬੰਧੀ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਇਸ ਬੀਮਾਰੀ ਦੇ ਕਾਰਣਾਂ ਅਤੇ ਇਸ ਤੋਂ ਬਚਣ ਲਈ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਗੱਡੀ ਵਿੱਚ ਬਣਾਏ ਗਏ ਵਿਸ਼ੇਸ਼ ਆਡੀਟੋਰੀਅਮ ਅਤੇ ਕਾਨਫਰੰਸ ਰੂਮ ਵਿੱਚ ਮਾਹਿਰਾਂ ਵੱਲੋਂ ਇਸ ਬੀਮਾਰੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਖੀਆਂ ਵੱਲੋਂ ਲੋੜੀਂਦੇ ਉਪਰਾਲੇ ਕੀਤੇ ਜਾਣ ਤਾਂ ਜੋ ਰੈਡ ਰਿਬਨ ਐਕਸਪ੍ਰੈਸ ਰਾਹੀਂ ਜਿਲੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਸੁਚੇਤ ਕੀਤਾ ਜਾਵੇ। ਡਾ. ਸੁਖਵਿੰਦਰ ਸਿੰਘ ਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ• ਨੇ ਕਿਹਾ ਕਿ ਨੌਜਵਾਨਾਂ ਅਤੇ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕਰਕੇ ਰੈਡ ਰਿਬਨ ਐਕਸਪ੍ਰੈਸ ਵਿਖਾ ਕੇ ਇਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇ। ਡਾ. ਸੁਭਾਸ਼ ਬੱਤਾ ਸਿਵਲ ਸਰਜਨ ਲੁਧਿਆਣਾ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮੌਕੇ ਦਾ ਫਾਇਦਾ ਉਠਾ ਕੇ ਐਚ.ਆਈ.ਵੀ (ਏਡਜ਼) ਦੀ ਖਤਰਨਾਕ ਬੀਮਾਰੀ ਤੋਂ ਬਚ ਸਕਣ। ਇਸ ਮੀਟਿੰਗ ਵਿੱਚ ਡਾ. ਊਗਰ ਸਿੰਘ.ਸੂਚ ਨੋਡਲ ਅਫਸਰ, ਡਾ. ਮਨਿੰਦਰ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ, ਡਾ. ਸੰਜੀਵ ਹੰਸ ਜਿਲਾ ਟੀਕਾਕਰਨ ਅਫਸਰ, ਸ੍ਰੀ ਏ.ਐਸ.ਗੁਜਰਾਲ ਸੈਕਟਰੀ ਜਿਲਾ ਪ੍ਰੀਸ਼ਦ, ਸ੍ਰੀਮਤੀ ਪ੍ਰਮਿੰਦਰ ਕੌਰ ਸੀ.ਡੀ.ਪੀ.ੳ, ਸ੍ਰੀਮਤੀ ਪਰਮਜੀਤ ਕੌਰ ਚਾਹਲ ਜਿਲਾ ਸਿੱਖਿਆ ਅਫਸਰ (ਸੈਕੰਡਰੀ), ਡਾ. ਜਸਵੀਰ ਸਿੰਘ ਜਿਲਾ ਸਿਹਤ ਅਫਸਰ, ਸ੍ਰੀ ਗੁਰਜੋਤ ਸਿੰਘ ਡਿਪਟੀ ਡੀ.ਈ.ੳ, ਸ੍ਰੀਮਤੀ ਪਰਮਜੀਤ ਕੌਰ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ, ਸ੍ਰੀ ਆਰ.ਕੇ.ਸ਼ਰਮਾ ਸਟੇਸ਼ਨ ਸੁਪਰਡੈਂਟ ਰੇਲਵੇ ਲੁਧਿਆਣਾ, ਸ੍ਰੀ ਜਗਤ ਰਾਮ ਡਿਪਟੀ ਐਮ.ਈ.ਆਈ.ੳ ਆਦਿ ਹਾਜ਼ਰ ਸਨ।

Post a Comment